ਪ੍ਰਤਾਪਗੜ੍ਹ। ਪ੍ਰੇਮੀ ਨਾਲ ਜਾਣ ਦੀ ਜ਼ਿੱਦ ’ਤੇ ਅੜੀ ਇੱਕ ਲੜਕੀ ਨੂੰ ਆਪਣਾ ਫੈਸਲਾ ਬਦਲਣ ਲਈ ਮਨਾਉਣ ਵਾਸਤੇ ਉਸ ਦੇ ਪਰਿਵਾਰ ਨੇ ਅਜੀਬ ਕਦਮ ਚੁੱਕ ਲਿਆ।
ਲੜਕੀ ਨਾਲ ਸਾਰੇ ਰਿਸ਼ਤੇ ਤੋੜਨ ਦਾ ਐਲਾਨ ਕਰਦੇ ਹੋਏ ਪਰਿਵਾਰ ਨੇ ਉਸ ਦੀ ਪ੍ਰਤੀਕਾਤਮਕ ਅਰਥੀ ਕੱਢੀ ਅਤੇ ਪੁਤਲੇ ’ਤੇ ਉਸ ਦੀ ਤਸਵੀਰ ਰੱਖ ਕੇ ਅੰਤਿਮ ਸੰਸਕਾਰ ਵੀ ਕਰ ਦਿੱਤਾ। ਇਹ ਮਾਮਲਾ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਦੌਰਾਨ ਲਗਭਗ ਇੱਕ ਮਹੀਨਾ ਪਹਿਲਾਂ ਲੜਕੀ ਅਚਾਨਕ ਘਰੋਂ ਗਾਇਬ ਹੋ ਗਈ। ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਉਸ ਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਨੇ ਕਿਸੇ ਅਣਹੋਣੀ ਦੇ ਖ਼ਦਸ਼ੇ ਕਾਰਨ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਸ਼ਨੀਵਾਰ ਨੂੰ ਲੜਕੀ ਨੂੰ ਉਸ ਦੇ ਪਿੰਡ ਦੇ ਹੀ ਪ੍ਰੇਮੀ ਨੌਜਵਾਨ ਨਾਲ ਸੁਰੱਖਿਅਤ ਬਰਾਮਦ ਕਰ ਲਿਆ।









