CITY HOME NEWS

Home ∕ Business ∕ ਹੁਣ ਮੋਬਾਈਲ ਤੋਂ ਹੋਣਗੇ ਅਸਟੇਟ ਆਫਿਸ ਦੇ ਕੰਮ; ‘ਈ-ਸੰਪਦਾ CHD’ ਐਪ ਲਾਂਚ

ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਅਸਟੇਟ ਆਫਿਸ ਨਾਲ ਜੁੜੇ ਸਾਰੇ ਕੰਮ ਘਰ ਬੈਠੇ ਮੋਬਾਈਲ ਰਾਹੀਂ ਕੀਤੇ ਜਾ ਸਕਣਗੇ। ਇਸ ਲਈ ‘ਈ-ਸੰਪਦਾ CHD’ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਰਾਮਦਰਬਾਰ ਦੇ ਕਮਿਊਨਿਟੀ ਸੈਂਟਰ ’ਚ ਲਗਾਏ ਗਏ ਸਮਾਧਾਨ ਕੈਂਪ ਤੋਂ ਪਹਿਲਾਂ ਇਸ ਐਪ ਨੂੰ ਲਾਂਚ ਕੀਤਾ।

ਇਹ ਐਪ ਫਿਲਹਾਲ ਗੂਗਲ ਪਲੇ ਸਟੋਰ ’ਤੇ ਐਂਡਰਾਇਡ ਯੂਜ਼ਰਾਂ ਲਈ ਉਪਲਬਧ ਹੈ। ਜਲਦ ਹੀ ਇਸ ਦਾ ਆਈਓਐਸ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ। ਐਪ ਦਾ ਮੁੱਖ ਉਦੇਸ਼ ਫੇਸਲੈੱਸ ਸਰਵਿਸ ਡਿਲਿਵਰੀ ਯਾਨੀ ਬਿਨਾਂ ਦਫ਼ਤਰ ਜਾਏ ਨਾਗਰਿਕਾਂ ਨੂੰ ਘਰ ਬੈਠੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਹੁਣ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਲੈ ਕੇ ਅੰਤਿਮ ਮਨਜ਼ੂਰੀ ਤੱਕ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ।

ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ?

ਇਸ ਐਪ ਰਾਹੀਂ ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਚਣਗੇ। ਵਾਰ-ਵਾਰ ਅਸਟੇਟ ਆਫਿਸ ਜਾਣ, ਲਾਈਨਾਂ ’ਚ ਲੱਗਣ ਤੇ ਅਪਾਇੰਟਮੈਂਟ ਲੈਣ ਤੋਂ ਛੁਟਕਾਰਾ ਮਿਲੇਗਾ। ਪ੍ਰਾਪਰਟੀ ਖਰੀਦਣ ਵਾਲੇ ਲੋਕ ਐਪ ‘ਤੇ ਹੀ ਟਾਈਟਲ ਚੈੱਕ ਕਰ ਸਕਣਗੇ, ਜਿਸ ਨਾਲ ਧੋਖਾਧੜੀ ਤੋਂ ਬਚਣ ’ਚ ਮਦਦ ਮਿਲੇਗੀ।

About Author

Posted By City Home News

Leave a Reply

Your email address will not be published. Required fields are marked *