CITY HOME NEWS

Home ∕ Business ∕ ਕੋ-ਪਾਇਲਟ ਨੂੰ ਕਾਬੂ ਕਰਨ ਵਾਲੇ ਯਾਤਰੀ ਨੇ ਨੇਤਨਯਾਹੂ ਨੂੰ ਸੁਣਾਈ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

ਨਵੀਂ ਦਿੱਲੀ: ਫਲਾਈਦੁਬਈ ਦੇ ਜਹਾਜ਼ ਵਿੱਚ ਪਾਇਲਟ ਨੂੰ ਕਾਬੂ ਕਰਨ ਵਿੱਚ ਮਦਦ ਕਰਨ ਵਾਲੇ ਇੱਕ ਇਜ਼ਰਾਇਲੀ ਯਾਤਰੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਦੱਸਿਆ ਕਿ ਉਹ ਕਿਵੇਂ ਕਾਕਪਿਟ ਵਿੱਚ ਦਾਖਲ ਹੋਇਆ, ਉਸ ਵਿਅਕਤੀ ਨੂੰ ਕੰਟਰੋਲ ਤੋਂ ਦੂਰ ਖਿੱਚਿਆ ਅਤੇ ਜਹਾਜ਼ ਦੇ ਤੇਜ਼ੀ ਨਾਲ ਹੇਠਾਂ ਵੱਲ ਜਾਣ ਤੋਂ ਬਾਅਦ ਉਸ ਨੂੰ ਸਥਿਰ ਕਰਨ ਵਿੱਚ ਮਦਦ ਕੀਤੀ।

‘ਦ ਟਾਈਮਜ਼ ਆਫ਼ ਇਜ਼ਰਾਈਲ’ ਮੁਤਾਬਕ, ਨੇਤਨਯਾਹੂ ਯਾਤਰੀਆਂ ਨੂੰ ਵਾਪਸ ਲਿਆਉਣ ਵਾਲੀ ਉਡਾਣ ਦੇ ਇਜ਼ਰਾਈਲ ਪਹੁੰਚਣ ਸਮੇਂ ਬੇਨ ਗੁਰਿਯਨ ਹਵਾਈ ਅੱਡੇ ’ਤੇ ਮੌਜੂਦ ਸਨ।ਯਾਨੀਵ ਨੇ ਉਨ੍ਹਾਂ ਨੂੰ ਦੱਸਿਆ, “ਮੈਂ ਅਤੇ ਇੱਕ ਹੋਰ ਯਾਤਰੀ ਜ਼ਬਰਦਸਤੀ ਕਾਕਪਿਟ ਵਿੱਚ ਦਾਖਲ ਹੋਏ, ਜਿੱਥੇ ਪਾਇਲਟ ਦਰਵਾਜ਼ੇ ਕੋਲ ਜ਼ਖਮੀ ਹਾਲਤ ਵਿੱਚ ਮਿਲਿਆ। ਮੈਂ ਇੱਕ ਵਿਅਕਤੀ ਨੂੰ ਦੋਵੇਂ ਸੀਟਾਂ ਦੇ ਵਿਚਕਾਰ ਕੰਟਰੋਲ ’ਤੇ ਦੇਖਿਆ। ਉਹ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਲਈ ਕੰਟਰੋਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।”

ਉਸ ਨੇ ਅੱਗੇ ਦੱਸਿਆ ਕਿ ਸੀਟਾਂ ’ਤੇ ਕੋਈ ਪਾਇਲਟ ਨਹੀਂ ਸੀ। “ਮੈਂ ਉਸ ਵਿਅਕਤੀ ਨੂੰ ਫੜਿਆ ਅਤੇ ਉਸ ਨੂੰ ਕਾਬੂ ਕਰਨ ਵਿੱਚ ਮਦਦ ਲਈ ਹੋਰ ਇਜ਼ਰਾਇਲੀ ਯਾਤਰੀਆਂ ਨੂੰ ਬੁਲਾਇਆ। ਸਭ ਤੋਂ ਪਹਿਲਾਂ ਮੈਂ ਉਸ ਨੂੰ ਬਾਹਰ ਖਿੱਚਿਆ।

“ਇਸ ਦੌਰਾਨ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਜਹਾਜ਼ ਤੇਜ਼ੀ ਨਾਲ ਝੁਕ ਰਿਹਾ ਹੈ ਤਾਂ ਮੈਂ ਮੁੜ ਅੰਦਰ ਛਾਲ ਮਾਰੀ, ਕੰਟਰੋਲ ਫੜਿਆ ਅਤੇ ਉਨ੍ਹਾਂ ਨੂੰ ਖਿੱਚਣ ਲੱਗਾ। ਮੈਨੂੰ ਪਤਾ ਸੀ ਕਿ ਕੀ ਕਰਨਾ ਹੈ, ਕਿਉਂਕਿ ਮੈਂ ‘ਮੇ-ਡੇ’ (ਜਹਾਜ਼ ਹਾਦਸਿਆਂ ਬਾਰੇ ਇੱਕ ਡਾਕੂਮੈਂਟਰੀ ਸੀਰੀਜ਼) ਦੇਖਦਾ ਹਾਂ। ਜਹਾਜ਼ ਥੋੜ੍ਹਾ ਸਿੱਧਾ ਹੋਣ ਲੱਗਾ ਅਤੇ ਫਿਰ ਪਾਇਲਟ ਨੇ ਮੈਨੂੰ ਦੱਸਿਆ ਕਿ ਉਹ ਉੱਥੋਂ ਕਮਾਨ ਸੰਭਾਲ ਰਿਹਾ ਹੈ।”

About Author

Posted By City Home News

Leave a Reply

Your email address will not be published. Required fields are marked *