CITY HOME NEWS

HomeNATIONALਏਸ਼ੀਆਈ ਖੇਡਾਂ ’ਚ ਨੀਰਜ ਦੀ ਥਾਂ ਲਵੇਗਾ ਯਸ਼ਵੀਰ

ਨਵੀਂ ਦਿੱਲੀ : ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸੱਟ ਕਾਰਨ ਏਸ਼ਿਆਈ ਖੇਡਾਂ ਤੋਂ ਹਟਣ ਤੋਂ ਬਾਅਦ ਯਸ਼ਵੀਰ ਸਿੰਘ ਨੂੰ ਆਇਚੀ-ਨਾਗੋਯਾ ਵਿਚ ਹੋਣ ਵਾਲੀਆਂ ਖੇਡਾਂ ਲਈ ਭਾਰਤੀ ਐਥਲੈਟਿਕਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਯਸ਼ਵੀਰ ਨੇ ਬਰਾਊਂਜ਼ ਮੈਡਲ ਜਿੱਤਿਆ ਸੀ, ਜਦਕਿ ਨੀਰਜ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ। ਇਸ ਦੌਰਾਨ ਲੰਬੀ ਦੂਰੀ ਦੇ ਦੌੜਾਕ ਅਭਿਸ਼ੇਕ ਪਾਲ ਨੂੰ ਡੋਪਿੰਗ ਉਲੰਘਣਾ ਕਾਰਨ ਨਾਡਾ ਵੱਲੋਂ ਜਾਰੀ ਕੀਤੇ ਨੋਟਿਸ ਤੋਂ ਬਾਅਦ ਏਸ਼ਿਆਈ ਖੇਡਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਭਾਰਤੀ ਐਥਲੈਟਿਕਸ ਫੈਡਰੇਸ਼•ਨ (ਏਐਫਆਈ) ਨੇ ਵੀਰਵਾਰ ਨੂੰ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਵਿਚ 77 ਮੈਂਬਰਾਂ ਦੀ ਟ੍ਰੈਕ ਐਂਡ ਫੀਲਡ ਟੀਮ ਦਾ ਐਲਾਨ ਕੀਤਾ। ਮਰਦਾਂ ਦੀ 110 ਮੀਟਰ ਅੜਿੱਕਾ ਦੌੜ ਦੇ ਦੌੜਾਕ ਤੇਜਸ ਸ਼ਿਰਸੇ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹਾਲ ਹੀ ਵਿਚ ਗਲਾਸਗੋ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਜ਼ਖ਼ਮੀ ਹੋਇਆ ਸੀ।। ਏਐਫਆਈ ਦੇ ਚੇਅਰਮੈਨ ਬਹਾਦੁਰ ਸਿੰਘ ਸੱਗੂ ਨੇ ਕਿਹਾ, “ਅਸੀਂ ਨੀਰਜ ਚੋਪੜਾ ਦੀ ਥਾਂ ਯਸ਼ਵੀਰ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ, ਜਿਸਨੇ ਰਾਸ਼ਟਰਮੰਡਲ ਖੇਡਾਂ ਵਿਚ ਮੈਡਲ ਜਿੱਤਿਆ ਸੀ। ਨੀਰਜ ਚੋਪੜਾ ਜ਼ਖ਼ਮੀ ਹੈ ਤੇ ਇਸ ਕਾਰਨ ਉਹ ਏਸ਼ਿਆਈ ਖੇਡਾਂ ਵਿਚ ਨਹੀਂ ਖੇਡ ਸਕੇਗਾ। ਇਹੀ ਕਾਰਨ ਸੀ ਕਿ ਟੀਮ ਵਿਚ ਕੁਝ ਬਦਲਾਅ ਕਰਨੇ ਪਏ। ਅਭਿਸ਼ੇਕ ਪਾਲ ਨੂੰ ਕੁਝ ਸਮੱਸਿਆਵਾਂ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਏਸ਼ਿਆਈ ਖੇਡਾਂ ਲਈ ਇਹ ਆਖਰੀ ਟੀਮ ਹੈ।

About Author

Posted By City Home News

Leave a Reply

Your email address will not be published. Required fields are marked *