CITY HOME NEWS

Home ∕ India ∕ ਟਲਿਆ ਵੱਡਾ ਜਹਾਜ਼ ਹਾਦਸਾ, ਜੁਫਾਲ ਏਅਰਪੋਰਟ ’ਤੇ ਲੈਂਡਿੰਗ ਦੌਰਾਨ ਜਹਾਜ਼ ਦਾ ਪਹੀਆ ਨਿਕਲਿਆ

ਕਾਠਮੰਡੂ। ਨੇਪਾਲ ਦੇ ਡੋਲਪਾ ਜ਼ਿਲ੍ਹੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਨੇਪਾਲਗੰਜ ਤੋਂ ਉਡਾਣ ਭਰਨ ਵਾਲੀ ਸੀਤਾ ਏਅਰਲਾਈਨਜ਼ ਦੀ ਇੱਕ ਛੋਟੀ ਉਡਾਣ ਜਦੋਂ ਜੁਫਾਲ ਏਅਰਪੋਰਟ ’ਤੇ ਲੈਂਡ ਕਰ ਰਹੀ ਸੀ, ਤਾਂ ਅਚਾਨਕ ਉਸਦਾ ਪਿਛਲਾ ਸੱਜਾ ਪਹੀਆ ਵੱਖ ਹੋ ਗਿਆ।

ਇਸ ਜਹਾਜ਼ ਵਿੱਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 13 ਯਾਤਰੀ ਸ਼ਾਮਲ ਸਨ। ਇਨ੍ਹਾਂ 13 ਯਾਤਰੀਆਂ ਵਿੱਚ 7 ਵਿਦੇਸ਼ੀ ਨਾਗਰਿਕ ਵੀ ਸਨ। ਇਸ ਤੋਂ ਇਲਾਵਾ ਜਹਾਜ਼ ਵਿੱਚ 3 ਕ੍ਰੂ ਮੈਂਬਰ ਮੌਜੂਦ ਸਨ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਲੋਕ ਸੁਰੱਖਿਅਤ ਹਨ।

ਮਿਲੀ ਜਾਣਕਾਰੀ ਮੁਤਾਬਕ ਜਿਵੇਂ ਹੀ ਜਹਾਜ਼ ਦਾ ਪਹੀਆ ਨਿਕਲਿਆ ਅਤੇ ਜਹਾਜ਼ ਰਨਵੇ ’ਤੇ ਉਤਰਿਆ, ਪਾਇਲਟ ਨੇ ਤੁਰੰਤ ਇੰਜਣ ਬੰਦ ਕਰ ਦਿੱਤਾ। ਇਸ ਕਾਰਨ ਜਹਾਜ਼ ਕੁਝ ਹੀ ਦੂਰੀ ’ਤੇ ਰੁਕ ਗਿਆ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਜਹਾਜ਼ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ਵਿੱਚ ਸਵਾਰ ਸਾਰੇ 16 ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਬਾਹਰ ਕੱਢ ਲਏ ਗਏ।

About Author

Posted By City Home News

Leave a Reply

Your email address will not be published. Required fields are marked *