CITY HOME NEWS

HomeBusinessਪੁਣੇ ਤੋਂ ਲੁਧਿਆਣਾ ਆਈ ਨਾਬਾਲਗ ਨਾਲ ਘਿਨਾਉਣੀ ਘਟਨਾ: ਨਸ਼ੇ ਦੀ ਲਤ ’ਚ ਫਸਾ ਕੇ ਕੀਤਾ ਜਬਰ-ਜਨਾਹ, ਮਹਾਰਾਸ਼ਟਰ ਪਹੁੰਚ ਕੇ ਖੋਲ੍ਹਿਆ ਰਾਜ਼

Ludhiana : ਮਹਾਰਾਸ਼ਟਰ ਦੇ ਪੁਣੇ ਤੋਂ ਕੰਮ ਲਈ ਲੁਧਿਆਣਾ ਆਏ ਮਾਪਿਆਂ ਕੋਲ ਕੁਝ ਸਮੇਂ ਲਈ ਰਹਿਣ ਆਈ ਕਰੀਬ 14 ਸਾਲਾ ਨਾਬਾਲਗ ਲੜਕੀ ਦੇ ਨਸ਼ੇ ਦੀ ਲਤ ’ਚ ਫਸਣ ਤੋਂ ਬਾਅਦ ਉਸ ਨਾਲ ਕਥਿਤ ਤੌਰ ’ਤੇ ਕਈ ਵਾਰ ਜਬਰ-ਜਨਾਹ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਲੜਕੀ ਨੂੰ ਉਸ ਦੇ ਮਾਪੇ ਵਾਪਸ ਮਹਾਰਾਸ਼ਟਰ ਲੈ ਗਏ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਮਾਪਿਆਂ ਨੂੰ ਦੱਸਿਆ।ਜਾਣਕਾਰੀ ਅਨੁਸਾਰ ਨਾਬਾਲਗਾ ਦੇ ਮਾਪੇ ਪਹਿਲਾਂ ਮਹਾਰਾਸ਼ਟਰ ਦੇ ਪੁਣੇ ਤੋਂ ਲੁਧਿਆਣਾ ’ਚ ਕੰਮ ਕਰਨ ਲਈ ਆਏ ਹੋਏ ਸਨ। ਉਸ ਸਮੇਂ ਲੜਕੀ ਮਹਾਰਾਸ਼ਟਰ ’ਚ ਪੜ੍ਹਾਈ ਕਰ ਰਹੀ ਸੀ। ਕੁਝ ਸਮੇਂ ਲਈ ਉਹ ਆਪਣੇ ਮਾਪਿਆਂ ਕੋਲ ਲੁਧਿਆਣਾ ਆਈ ਸੀ। ਲੁਧਿਆਣਾ ’ਚ ਲੜਕੀ ਮਾੜੀ ਸੰਗਤ ’ਚ ਫਸ ਗਈ ਅਤੇ ਨਸ਼ੇੜੀਆਂ ਨਾਲ ਮਿਲ ਕੇ ਨਸ਼ੇ ਕਰਨ ਲੱਗ ਪਈ। ਨਸ਼ੇ ਦਾ ਪਤਾ ਲੱਗਦੇ ਹੀ ਮਾਪੇ ਉਸਨੂੰ ਵਾਪਸ ਮਹਾਰਾਸ਼ਟਰ ਲੈ ਗਏ।

ਪੁਣੇ ਪਹੁੰਚਣ ਤੋਂ ਬਾਅਦ ਲੜਕੀ ਵੱਲੋਂ ਮਾਪਿਆਂ ਨੂੰ ਦੱਸਿਆ ਗਿਆ ਕਿ ਲੁਧਿਆਣਾ ਦੇ ਐਬਿਸ ਮਾਰਕੀਟ ਨੇੜੇ ਨਸ਼ੇ ਦੀ ਹਾਲਤ ’ਚ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਣੇ ਪੁਲਿਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਅਤੇ ਮਾਮਲਾ ਜਾਂਚ ਲਈ ਲੁਧਿਆਣਾ ਪੁਲਿਸ ਨੂੰ ਭੇਜ ਦਿੱਤਾ।

ਇਸ ਸਬੰਧੀ ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 64 ਅਤੇ 65(1) ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 4 ਅਤੇ 12 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਘਟਨਾ ਨਾਲ ਜੁੜੇ ਤੱਥਾਂ, ਨਾਬਾਲਗਾ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੜਤਾਲ ਦੇ ਦੌਰਾਨ ਪੁਲਿਸ ਜਲਦੀ ਹੀ ਮੁਲਜ਼ਮਾਂ ਤੱਕ ਪਹੁੰਚੇਗੀ।

About Author

Posted By City Home News

Leave a Reply

Your email address will not be published. Required fields are marked *