CITY HOME NEWS

HomeNATIONALਜਨਮ ਅਸ਼ਟਮੀ ’ਤੇ ਘਰ ਲਿਆ ਰਹੇ ਹੋ ਸ਼੍ਰੀ ਕ੍ਰਿਸ਼ਨ ਦੀ ਤਸਵੀਰ? ਲਗਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਵਾਸਤੂ ਨਿਯਮ

ਨਵੀਂ ਦਿੱਲੀ : ਹਿੰਦੂ ਧਰਮ ‘ਚ ਜਨਮ ਅਸ਼ਟਮੀ (Janmashtami 2026) ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਬੇਹੱਦ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਦੇ ਹਨ। ਇਸ ਵਾਰ ਜਨਮ ਅਸ਼ਟਮੀ 4 ਸਤੰਬਰ (Janmashtami 2026 Date) ਨੂੰ ਮਨਾਈ ਜਾਵੇਗੀ। ਇਸ ਸ਼ੁੱਭ ਮੌਕੇ ’ਤੇ ਘਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸਹੀ ਤਸਵੀਰ ਲਗਾਉਣਾ ਵਧੇਰੇ ਫਲਦਾਇਕ ਮੰਨਿਆ ਜਾਂਦਾ ਹੈ।ਘਰ ਵਿਚ ਕ੍ਰਿਸ਼ਨ ਜੀ ਦੀ ਤਸਵੀਰ ਲਗਾਉਂਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਹੀ ਸੁੱਖ-ਸਮ੍ਰਿੱਧੀ ‘ਚ ਵਾਧਾ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਜਨਮ ਅਸ਼ਟਮੀ ’ਤੇ ਘਰ ਵਿਚ ਕ੍ਰਿਸ਼ਨ ਜੀ ਦੀ ਤਸਵੀਰ ਲਗਾ ਰਹੇ ਹੋ ਤਾਂ ਇੱਥੇ ਜਾਣ ਲਓ ਤਸਵੀਰ ਨਾਲ ਜੁੜੇ ਵਾਸਤੂ ਨਿਯਮਾਂ ਬਾਰੇ।

ਕਿਹੋ ਜਿਹੀ ਤਸਵੀਰ ਲਗਾਉਣੀ ਚਾਹੀਦੀ ਹੈ?

ਸੰਤਾਨ ਪ੍ਰਾਪਤੀ ਲਈ- ਜੇਕਰ ਤੁਸੀਂ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਜਨਮ ਅਸ਼ਟਮੀ ਦੇ ਦਿਨ ਘਰ ਵਿਚ ਬਾਲ ਗੋਪਾਲ ਦੀ ਤਸਵੀਰ ਲਗਾਓ।

ਸੁੱਖ-ਸ਼ਾਂਤੀ ਲਈ- ਜੋ ਲੋਕ ਘਰ ਵਿਚ ਸੁੱਖ, ਸ਼ਾਂਤੀ ਤੇ ਸਕਾਰਾਤਮਕਤਾ ਚਾਹੁੰਦੇ ਹਨ, ਉਹ ਘਰ ਵਿਚ ਸ਼੍ਰੀ ਕ੍ਰਿਸ਼ਨ ਦੀ ਮੁਸਕਰਾਉਂਦੀ ਹੋਈ ਤਸਵੀਰ ਲਗਾ ਸਕਦੇ ਹਨ। ਮਾਨਤਾ ਹੈ ਕਿ ਪ੍ਰਭੂ ਦੇ ਇਸ ਸਰੂਪ ਦੀ ਤਸਵੀਰ ਲਗਾਉਣ ਨਾਲ ਵਿਅਕਤੀ ਨੂੰ ਸ਼ੁੱਭ ਨਤੀਜੇ ਪ੍ਰਾਪਤ ਹੁੰਦੇ ਹਨ।

ਵਿਆਹੁਤਾ ਜੀਵਨ ‘ਚ ਖੁਸ਼ਹਾਲੀ ਲਈ- ਧਾਰਮਿਕ ਮਾਨਤਾ ਦੇ ਅਨੁਸਾਰ, ਘਰ ਵਿਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣ ਨਾਲ ਵਿਆਹੁਤਾ ਜੀਵਨ ਵਿੱਚ ਖੁਸ਼ੀਆਂ ਦਾ ਆਗਮਨ ਹੁੰਦਾ ਹੈ ਅਤੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।

About Author

Posted By City Home News

Leave a Reply

Your email address will not be published. Required fields are marked *