CITY HOME NEWS

HomeLocal NewsISI ਦੇ ਜਾਸੂਸੀ ਰੈਕਟ ’ਚ ਦੋ ਹੋਰ ਗ੍ਰਿਫ਼ਤਾਰ, ਦੁਕਾਨ ਦੇ ਬਾਹਰ ਚੀਨੀ ਸੀਸੀਟੀਵੀ ਕੈਮਰੇ ਲਾ ਕੇ ਲਾਈਵ ਫੀਡ ਭੇਜੀ ਜਾ ਰਹੀ ਸੀ ਪਾਕਿਸਤਾਨ

ਲੁਧਿਆਣਾ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਰੈਕੇਟ ਦੇ ਮਾਮਲੇ ਵਿਚ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 27 ਅਗਸਤ ਨੂੰ ਇਸ ਰੈਕੇਟ ਨਾਲ ਜੁੜੇ ਦੁਕਾਨਦਾਰ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਛਪਾਲ ਦੀ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਕਿਰਾਏ ’ਤੇ ਬੂਟਾਂ ਦੀ ਦੁਕਾਨ ਹੈ, ਜਿੱਥੇ ਉਸ ਨੇ ਚੀਨੀ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦੀ ਲਾਈਵ ਫੀਡ ਪਾਕਿਸਤਾਨੀ ਹੈਂਡਲਰਾਂ ਨੂੰ ਭੇਜੀ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਮਰਿਆਂ ਦੀ ਲਾਈਵ ਫੀਡ ਬੰਦ ਹੋ ਗਈ ਸੀ।

ਪਾਕਿਸਤਾਨ ਵਿਚ ਬੈਠੇ ਹੈਂਡਲਰਾਂ ਨੇ ਰਛਪਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਿਸ ਹਿਰਾਸਤ ਵਿਚ ਸੀ। ਇਸ ਤੋਂ ਬਾਅਦ ਹੈਂਡਲਰਾਂ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ 22 ਸਾਲਾ ਰੋਹਿਤ ਅਤੇ 21 ਸਾਲਾ ਵਰਿੰਦਰ ਨੂੰ ਕੈਮਰੇ ਚੈੱਕ ਕਰਨ ਲਈ ਦੁਕਾਨ ’ਤੇ ਭੇਜਿਆ। ਜਦੋਂ ਇਹ ਦੋਵੇਂ ਦੁਕਾਨ ’ਤੇ ਪਹੁੰਚੇ ਤਾਂ ਨਸ਼ੇ ਵਿਚ ਧੁੱਤ ਸਨ ਅਤੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਹੋਸ਼ ਵਿਚ ਆਉਣ ਤੋਂ ਬਾਅਦ ਪੁੱਛਗਿਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਹੈਂਡਲਰਾਂ ਨੇ ਕੈਮਰਿਆਂ ਦੀ ਲਾਈਵ ਸਟ੍ਰੀਮਿੰਗ ਬੰਦ ਹੋਣ ਦਾ ਕਾਰਨ ਪਤਾ ਕਰਨ ਲਈ ਭੇਜਿਆ ਸੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕੰਮ ਕੈਮਰਿਆਂ ਅਤੇ ਨੈੱਟਵਰਕ ’ਤੇ ਨਜ਼ਰ ਰੱਖਣਾ ਅਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੋਂ ਮਿਲੇ ਨਿਰਦੇਸ਼ਾਂ ਨੂੰ ਅੱਗੇ ਪਹੁੰਚਾਉਣਾ ਸੀ। ਇਸ ਦੇ ਬਦਲੇ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਅਤੇ ਪੈਸੇ ਦਿੱਤੇ ਜਾਂਦੇ ਸਨ। ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਕਿ ਉਹ ਇੰਟਰਨੈੱਟ ਮੀਡੀਆ ਰਾਹੀਂ ਪਾਕਿਸਤਾਨੀ ਏਜੰਟ ਦੇ ਸੰਪਰਕ ਵਿਚ ਸਨ। ਜਿਨ੍ਹਾਂ ਚੀਨੀ ਕੈਮਰਿਆਂ ਦੀ ਵਰਤੋਂ ਕੀਤੀ ਗਈ, ਉਹ ਵੀ ਪਾਕਿਸਤਾਨ ਤੋਂ ਭੇਜੇ ਗਏ ਦੱਸੇ ਜਾ ਰਹੇ ਹਨ।

About Author

Posted By City Home News

Leave a Reply

Your email address will not be published. Required fields are marked *