ਮੋਹਾਲੀ ’ਚ ਬਿਨਾਂ ਲਾਇਸੈਂਸ ਪਰੋਸੀ ਜਾ ਰਹੀ ਸੀ ਸ਼ਰਾਬ, ਐਕਸਾਈਜ਼ ਵਿਭਾਗ ਦੀ ਰੇਡ; ਕੈਫੇ ਮਾਲਕ ਗ੍ਰਿਫ਼ਤਾਰ
Mohali : ਸੈਕਟਰ-118 ਟੀ.ਡੀ.ਆਈ. ਸਿਟੀ ਸਥਿਤ ‘ਦਿ ਅਮੀਗੋਜ਼ ਕੈਫੇ ਐਂਡ ਲਾਉਂਜ’ ’ਚ ਬਿਨਾਂ ਲਾਇਸੈਂਸ ਗਾਹਕਾਂ ਨੂੰ ਸ਼ਰਾਬ ਪਰੋਸਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਬੁੱਧਵਾਰ ਰਾਤ ਐਕਸਾਈਜ਼ ਵਿਭਾਗ ਨੇ ਕੈਫੇ ’ਚ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਕੈਫੇ ਤੋਂ ਰਾਇਲ ਸਟੈਗ
Employee Strike Punjab: ਕਰਮਚਾਰੀਆਂ ਨੂੰ ਪਰਿਵਾਰ ਦਾ ਹਿੱਸਾ ਦੱਸ CM ਮਾਨ ਨੇ ਦਿੱਤਾ ਗੱਲਬਾਤ ਦਾ ਸੱਦਾ, ਅਕਾਲੀ ਦਲ ਨੇ ਘੇਰਿਆ
Chandigarh : ਪੰਜਾਬ ’ਚ ਮੁਲਾਜ਼ਮਾਂ ਦੀ ਮਹਾਹੜਤਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ ਸਰਕਾਰ ਦੇ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਦੱਸਦਿਆਂ ਉਨ੍ਹਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਸੁਣਨ ਦੀ ਗੱਲ ਕਹੀ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਅਤੇ ਕਰਮਚਾਰੀਆਂ ਵਿਚਕਾਰ
ਨਿਊਜ਼ੀਲੈਂਡ ਭੇਜਣ ਦੇ ਨਾਂ ‘ਤੇ 12 ਲੱਖ ਦੀ ਠੱਗੀ, ਟਰੈਵਲ ਏਜੰਟ ਵਿਰੁੱਧ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ
ਵਿਦੇਸ਼ ਭੇਜਣ ਦੇ ਸਬਜਬਾਗ ਦਿਖਾਕੇ ਭੋਲੇ ਭਾਲੇ ਨੌਜਵਾਨਾ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾਉਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਲੁਧਿਆਣਾ ਪੁਲਿਸ ਸਖਤੀ ਵਰਤ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਰਾਹੋਂ ਰੋਡ ਤੇ ਸਾਹਮਣੇ ਆਇਆ ਜਿੱਥੇ ਟਰੈਵਲ ਏਜੰਟ ਵੱਲੋਂ ਨੌਜਵਾਨ ਨੂੰ
ਕਲਾਸਾਂ ’ਚ ਪੜ੍ਹਾਈ ਦੀ ਗੁਣਵੱਤਾ ਦੀ ਜਾਂਚ ਕਰਨਗੇ ਸਿੱਖਿਆ ਅਧਿਕਾਰੀ, DEO ਤੇ ਡਿਪਟੀ ਡੀਈਓ ਹਰ ਮਹੀਨੇ ਤਿੰਨ ਸਕੂਲਾਂ ਦਾ ਕਰਨਗੇ ਦੌਰਾ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਕਲਾਸਾਂ ਵਿੱਚ ਪੜ੍ਹਾਈ ਦੀ ਗੁਣਵੱਤਾ ਦੀ ਹੁਣ ਸਿੱਖਿਆ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਵਿਭਾਗ ਨੇ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪੇਸ ਕਲਾਸਾਂ ਦਾ ਅਸਲ ਲਾਭ ਮਿਲ ਰਿਹਾ
ਪੁਲਿਸ ਗਵਾਹਾਂ ਦੀ ਗੈਰਹਾਜ਼ਰੀ ’ਤੇ ਹਾਈ ਕੋਰਟ ਸਖ਼ਤ, ਡੀਜੀਪੀ ਲਾਅ ਐਂਡ ਆਰਡਰ ਤਲਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਪੁਲਿਸ ਗਵਾਹਾਂ ਦੇ ਵਾਰ-ਵਾਰ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਕਿਹਾ ਕਿ ਗਵਾਹਾਂ ਦੀ ਗੈਰਹਾਜ਼ਰੀ ਕਾਰਨ ਮੁਕੱਦਮੇ ਦੀ ਸੁਣਵਾਈ ਲਟਕ ਰਹੀ ਹੈ ਅਤੇ ਮੁਲਜ਼ਮ ਦੇ
ਰੱਖੜੀ ਮੌਕੇ ਮੁੱਖ ਮੰਤਰੀ ਨੇ 1.37 ਲੱਖ ਔਰਤਾਂ ਦੇ ਖਾਤੇ ’ਚ ਪਾਈ ਸਨਮਾਨ ਰਾਸ਼ੀ, ਕੀ ਤੁਹਾਡੇ ਹੋਈ ‘ਟੂੰ-ਟੂੰ’
ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ’ਚ ਰੱਖੇ ਗਏ ਸਮਾਗਮ ਨੂੰ ਵਰਚੂਅਲ ਤੌਰ ’ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ’ਚੋਂ
ਅੱਜ ਨਹੀਂ ਲੈ ਸਕੋਗੇ ਸਰਕਾਰੀ ਸੇਵਾਵਾਂ ਦੀ ਸਹੂਲਤ, ਪਰ ਨਿੱਜੀ ਅਦਾਰੇ ਖੁੱਲ੍ਹੇ
Jalandhar : ਜੇ ਤੁਸੀਂ ਆਪਣੇ ਕਿਸੇ ਸਰਕਾਰੀ ਕੰਮ ਲਈ ਸਰਕਾਰੀ ਦਫਤਰਾਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਰਹੇਜ਼ ਕਰੋ ਕਿਉਂਕਿ ਅੱਜ ਪੰਜਾਬ ਮਿਨਿਸਟਰੀਅਲ ਯੂਨੀਅਨ ਦੀ ਹੜਤਾਲ ਨੂੰ ਮਹਾਂ ਹੜਤਾਲ ਵਿੱਚ ਬਦਲਣ ਲਈ ਲਗਭਗ 130 ਮੁਲਾਜ਼ਮ ਜਥੇਬੰਦੀਆਂ ਨੇ ਸਹਿਯੋਗ ਦੇ ਕੇ ਕਲਮ
ਪੰਜਾਬ ’ਚ ਐਨਾਲਾਗ ਪਨੀਰ ’ਤੇ ਲੱਗੀ ਇਕ ਸਾਲ ਦੀ ਪਾਬੰਦੀ, ਫੂਡ ਐਂਡ ਡਰੱਗਸ ਐਡਮਿਨੀਸਟ੍ਰੇਸ਼ਨ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦਿੱਤੇ ਆਦੇਸ਼
Jalandhar: ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਵਿਚ ਐਨਾਲਾਗ ਭਾਵ ਨਾਨ-ਡੇਅਰੀ ਪਨੀਰ ਦੀ ਵਿਕਰੀ, ਉਤਪਾਦਨ ਅਤੇ ਭੰਡਾਰਨ ’ਤੇ ਇਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਡਰੱਗਸ ਐਡਮਿਨੀਸਟ੍ਰੇਸ਼ਨ, ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ
ਗੈਂਗਸਟਰ ਹੈਪੀ ਪਛੀਆ ਤੇ ਸੈਂਡੀ ਨੂੰ ਡਿਪੋਰਟ ਕਰਵਾਉਣ ਦੀ ਤਿਆਰੀ, 20 ਅਗਸਤ ਨੂੰ ਇਕ ਘਰ ’ਤੇ ਸੁੱਟੇ ਸਨ ਦੋ ਹੈਂਡ ਗ੍ਰਨੇਡ
Amritsar : ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਜੱਟਾਂ ਪਿੰਡ ਦੇ ਇਕ ਘਰ ’ਤੇ ਦੋ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਪੁਲਿਸ ਹੁਣ ਤੱਕ ਅਮਰੀਕਾ ਤੋਂ ਗੈਂਗ ਚਲਾ ਰਹੇ ਬਦਮਾਸ਼ ਹੈਪੀ ਪਛੀਆਂ ਦੀ ਮਾਂ ਤੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਕਤ ਗੈਂਗ ’ਚ ਮੂਲ
ਨਿਗਮ ਨੇ ਸੀਵਰੇਜ ਲਾਈਨ ਦੀ ਸਫ਼ਾਈ ਲਈ ਉਤਾਰੀਆਂ ਆਧੁਨਿਕ ਮਸ਼ੀਨਾਂ
ਲੁਧਿਆਣਾ ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਹੈ। ਨਿਗਮ ਨੇ ਲਾਈਨ ਦੀ ਸਫ਼ਾਈ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ-ਸਕਸ਼ਨ ਮਸ਼ੀਨਾਂ ਦੇ









