CITY HOME NEWS

Home ∕ Crime ∕ LPU ਰਜਿਸਟਰਾਰ ਦਾ ਵੱਡਾ ਦਾਅਵਾ:

ਜਲੰਧਰ। ਜਲੰਧਰ-ਫਗਵਾੜਾ ਰੇਡ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਹੰਗਾਮੇ ਦੌਰਾਨ ਭੰਨਤੋੜ ਦੇ ਨਾਲ-ਨਾਲ ਕਈ ਦੁਕਾਨਾਂ ’ਚ ਲੁੱਟ-ਖੋਹ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਭੀੜ ਵਿੱਚ ਘੁਸਪੈਠ ਕਰ ਗਏ ਅਤੇ ਕੈਂਪਸ ਵਿੱਚ ਸ਼ੋਅਰੂਮਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ।

ਰਾਤ ਭਰ ਚੱਲੇ ਹੰਗਾਮੇ ਦੌਰਾਨ ਕਈ ਥਾਵਾਂ ‘ਤੇ ਭੰਨਤੋੜ ਕੀਤੀ ਗਈ ਅਤੇ ਸਾਮਾਨ ਚੁੱਕ ਕੇ ਲਿਜਾਣ ਦੇ ਦੋਸ਼ ਹਨ। ਕੈਂਪਸ ਦੇ ਅੰਦਰ ਸਥਿਤ ਮਾਲ ਵਿੱਚ ਟਰੈਸਰ, ਡੈੱਲ ਅਤੇ ਲੇਨੋਵੋ ਸਮੇਤ ਕਈ ਸ਼ੋਅਰੂਮਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕੱਪੜਿਆਂ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਮਿਲੀ ਹੈ।

ਦੁਕਾਨਾਂ ਦੇ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਕਈ ਥਾਵਾਂ ‘ਤੇ ਸ਼ੀਸ਼ੇ ਟੁੱਟੇ ਹੋਏ ਸਨ। ਚਸ਼ਮਦੀਦਾਂ ਦਾ ਕਹਿਣਾ ਸੀ ਕਿ ਭੀੜ ’ਚ ਸ਼ਾਮਲ ਕੁਝ ਲੋਕਾਂ ਨੇ ਦੁਕਾਨਾਂ ’ਚ ਵੜ ਕੇ ਸਾਮਾਨ ਬਾਹਰ ਕੱਢਿਆ ਅਤੇ ਆਪਣੇ ਨਾਲ ਲੈ ਗਏ।

ਕੁਝ ਵਿਦਿਆਰਥੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਹੰਗਾਮੇ ਦੌਰਾਨ ਕੁਝ ਲੋਕ ਹੱਥਾਂ ’ਚ ਤਲਵਾਰਾਂ ਲੈ ਕੇ ਕੈਂਪਸ ਦੇ ਅੰਦਰ ਘੁੰਮ ਰਹੇ ਸਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਸਥਿਤੀ ਇੰਨੀ ਖਰਾਬ ਹੋ ਗਈ ਸੀ ਕਿ ਕਈ ਹਿੱਸਿਆਂ ਵਿੱਚ ਪੁਲਿਸ ਦੀ ਮੌਜੂਦਗੀ ਨਹੀਂ ਸੀ ਅਤੇ ਸੁਰੱਖਿਆ ਪ੍ਰਬੰਧ ਵੀ ਪ੍ਰਭਾਵਿਤ ਹੋ ਗਏ ਸਨ।ਇਸੇ ਦੌਰਾਨ ਸ਼ਰਾਰਤੀ ਅਨਸਰਾਂ ਨੇ ਮਾਲ ਸਮੇਤ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਲੁੱਟ-ਖੋਹ ਵਿੱਚ ਕਿੰਨਾ ਸਾਮਾਨ ਚੋਰੀ ਹੋਇਆ ਹੈ ਅਤੇ ਕਿੰਨੇ ਸ਼ੋਅਰੂਮ ਪ੍ਰਭਾਵਿਤ ਹੋਏ ਹਨ, ਇਸਦਾ ਅਸਲ ਅੰਕੜਾ ਪੁਲਿਸ ਜਾਂਚ ਅਤੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।ਐਲਪੀਯੂ ’ਚ ਵਾਪਰੀ ਘਟਨਾ ਤੋਂ ਬਾਅਦ, ਤਿੰਨ ਵਿਦਿਆਰਥਣਾਂ ਨਾਲ ਸਬੰਧਤ ਦੋ ਵੱਖ-ਵੱਖ ਵੀਡੀਓ ਇੰਟਰਨੈੱਟ ‘ਤੇ ਘੁੰਮ ਰਹੇ ਹਨ। ਐਲਪੀਯੂ ਦੇ ਰਜਿਸਟਰਾਰ ਦੁਆਰਾ ਸਾਂਝਾ ਕੀਤਾ ਗਿਆ ਪਹਿਲਾ ਵੀਡੀਓ, ਕਥਿਤ ਤੌਰ ‘ਤੇ ਤਿੰਨ ਵਿਦਿਆਰਥਣਾਂ ਨੂੰ ਇਹ ਦਾਅਵਾ ਕਰਦੇ ਹੋਏ ਦਿਖਾਉਂਦਾ ਹੈ ਕਿ ਉਨ੍ਹਾਂ ਨਾਲ ਕੁਝ ਨਹੀਂ ਹੋਇਆ।

About Author

Posted By City Home News

Leave a Reply

Your email address will not be published. Required fields are marked *