CITY HOME NEWS

HomeLocal Newsਨਿਗਮ ਨੇ ਸੀਵਰੇਜ ਲਾਈਨ ਦੀ ਸਫ਼ਾਈ ਲਈ ਉਤਾਰੀਆਂ ਆਧੁਨਿਕ ਮਸ਼ੀਨਾਂ

ਲੁਧਿਆਣਾ ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਹੈ। ਨਿਗਮ ਨੇ ਲਾਈਨ ਦੀ ਸਫ਼ਾਈ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ-ਸਕਸ਼ਨ ਮਸ਼ੀਨਾਂ ਦੇ ਨਾਲ ਰੋਬੋਟਿਕ ਕੈਮਰਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਬੁੱਢੇ ਦਰਿਆ ਨੇੜਲੇ ਢੋਕਾ ਮੁਹੱਲਾ ਤੇ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਪੁਰਾਣੀ ਸਮੱਸਿਆ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਮੇਅਰ ਨੇ ਬੁੱਧਵਾਰ ਨੂੰ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਮੁੱਖ ਸੀਵਰੇਜ ਲਾਈਨ ਜਾਮ ਹੋਣ ਕਾਰਨ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਆਧੁਨਿਕ ਮਸ਼ੀਨਰੀ ਅਤੇ ਤਕਨੀਕ ਦੀ ਮਦਦ ਨਾਲ ਲਾਈਨ ਨੂੰ ਅੰਦਰੋਂ ਸਾਫ਼ ਕੀਤਾ ਜਾ ਰਿਹਾ ਹੈ। ਮੇਅਰ ਅਨੁਸਾਰ ਪੁਰਾਣੀ ਸੀਵਰੇਜ ਲਾਈਨ ਦੇ ਮੈਨਹੋਲ ਲੱਭਣਾ ਵੀ ਵੱਡੀ ਚੁਣੌਤੀ ਸੀ। ਗਊਘਾਟ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਅਹਿਮ ਮੈਨਹੋਲ ਮਿਲਣ ਤੋਂ ਬਾਅਦ ਸਫ਼ਾਈ ਦਾ ਕੰਮ ਤੇਜ਼ ਕੀਤਾ ਗਿਆ। ਉਨ੍ਹਾਂ ਇਸ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਇਸ ਸਮੱਸਿਆ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਜਦਕਿ ਮੌਜੂਦਾ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਮੀਨੀ ਪੱਧਰ ’ਤੇ ਹੱਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੇਅਰ ਦੇ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ, ਨੋਡਲ ਅਫ਼ਸਰ (ਓਐਂਡਐਮ ਸੈੱਲ) ਕਮਲ ਰਾਮ ਅਤੇ ਕਾਰਜਕਾਰੀ ਇੰਜੀਨੀਅਰ (ਪੀਡਬਲਯੂਐੱਸਐੱਸਬੀ) ਬਲਰਾਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। -ਭੱਟੀਆਂ ਐੱਸਟੀਪੀ ਨੂੰ ਵਧੇਰੇ ਸੀਵਰੇਜ ਮਿਲੇਗਾ ਨਿਗਮ ਅਨੁਸਾਰ 161 ਐਮਐਲਡੀ ਸਮਰੱਥਾ ਵਾਲੇ ਭੱਟੀਆਂ ਐਸਟੀਪੀ ਨੂੰ ਇਸ ਸਮੇਂ ਸਿਰਫ਼ ਕਰੀਬ 70 ਐਮਐਲਡੀ ਸੀਵਰੇਜ ਮਿਲ ਰਿਹਾ ਹੈ, ਜਦਕਿ ਬਾਕੀ ਸੀਵਰੇਜ ਦਾ ਵੱਡਾ ਹਿੱਸਾ ਜਮਾਲਪੁਰ ਪਲਾਂਟ ਵੱਲ ਜਾ ਰਿਹਾ ਹੈ। ਲਾਈਨ ਦੀ ਸਫ਼ਾਈ ਅਤੇ ਆਰਜ਼ੀ ਡਾਇਵਰਸ਼ਨ ਚੈਨਲ ਬਣਨ ਤੋਂ ਬਾਅਦ ਲਗਭਗ 20 ਤੋਂ 30 ਐਮਐਲਡੀ ਗੰਦੇ ਪਾਣੀ ਨੂੰ ਸਿੱਧਾ ਭੱਟੀਆਂ ਪਲਾਂਟ ਵੱਲ ਮੋੜਿਆ ਜਾਵੇਗਾ। ਇਸ ਨਾਲ ਜਮਾਲਪੁਰ ਸੀਵਰੇਜ ਸਿਸਟਮ ਅਤੇ ਸ਼ਿੰਗਾਰ ਸਿਨੇਮਾ/ਟਰਾਂਸਪੋਰਟ ਨਗਰ ਡਿਸਪੋਜ਼ਲ ’ਤੇ ਓਵਰਫਲੋਅ ਦਾ ਖ਼ਤਰਾ ਘਟਣ ਦੀ ਉਮੀਦ ਹੈ। -1 ਦਿਨਾਂ ’ਚ ਆਰਜ਼ੀ ਡਾਇਵਰਸ਼ਨ, 1-2 ਮਹੀਨਿਆਂ ’ਚ ਸਫ਼ਾਈ ਅਧਿਕਾਰੀਆਂ ਮੁਤਾਬਕ ਤੁਰੰਤ ਰਾਹਤ ਲਈ 11 ਦਿਨਾਂ ਦੇ ਅੰਦਰ ਆਰਜ਼ੀ ‘ਟੀ-ਸ਼ੇਪ’ ਡਾਇਵਰਸ਼ਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਜਦਕਿ 78 ਇੰਚ ਦੀ ਮੁੱਖ ਲਾਈਨ ਦੀ ਪੂਰੀ ਸਫ਼ਾਈ ਦਾ ਕੰਮ ਅਗਲੇ 1 ਤੋਂ 2 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਹੈ।

About Author

Posted By City Home News

Leave a Reply

Your email address will not be published. Required fields are marked *