CITY HOME NEWS

HomeNATIONALਯੂਐੱਸ ਓਪਨ ਖ਼ਿਤਾਬ ਬਚਾਉਣ ਦੀ ਦਿਸ਼ਾ ’ਚ ਇਕ ਹੋਰ ਕਦਮ ਵਧੇ

 ਨਵੀਂ ਦਿੱਲੀ : ਆਪਣੇ ਤੀਜੇ ਯੂਐੱਸ ਓਪਨ ਖ਼ਿਤਾਬ ਦੀ ਭਾਲ ’ਚ ਉਤਰੇ ਕਾਰਲੋਸ ਅਲਕਰਾ਼ਜ ਨੇ ਪਹਿਲੇ ਸੈੱਟ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਆਰਥਰ ਐਸ਼ ਸਟੇਡੀਅਮ ’ਚ ਹਾਇਮੇ ਫਰੀਆ ਨੂੰ 4-6, 6-0, 6-3, 6-2 ਨਾਲ ਹਰਾ ਕੇ ਤੀਜੇ ਦੌਰ ’ਚ ਐਂਟਰੀ ਕਰ ਲਈ ਹੈ। ਤੀਜਾ ਦਰਜਾ ਹਾਸਲ ਸਪੇਨ ਦਾ ਅਲਕਰਾਜ਼ ਗੁੱਟ ਦੀ ਸੱਟ ਕਾਰਨ ਚਾਰ ਮਹੀਨਿਆਂ ਤੱਕ ਬਾਹਰ ਬੈਠਣ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ 72ਵੇਂ ਰੈਂਕ ਦੇ ਪੁਰਤਗਾਲੀ ਖਿਡਾਰੀ ਸਾਹਮਣੇ ਉਸਨੇ ਆਪਣਾ ਪਹਿਲਾਂ ਵਾਲਾ ਅੰਦਾਜ਼ ਦਿਖਾਇਆ। ਸਾਲ 2004 ਤੋਂ 2008 ਤੱਕ ਲਗਾਤਾਰ ਪੰਜ ਵਾਰ ਯੂਐੱਸ ਓਪਨ ਜਿੱਤਣ ਵਾਲੇ ਰੋਜਰ ਫੈਡਰਰ ਤੋਂ ਬਾਅਦ ਹਾਲੇ ਤੱਕ ਕੋਈ ਵੀ ਮਰਦ ਖਿਡਾਰੀ ਲਗਾਤਾਰ ਦੋ ਵਾਰ ਯੂਐੱਸ ਓਪਨ ਨਹੀਂ ਜਿੱਤ ਸਕਿਆ ਹੈ। ਜੇ ਅਲਕਰਾਜ਼ 2026 ’ਚ ਚੈਂਪੀਅਨ ਬਣਦਾ ਹੈ ਤਾਂ ਉਹ ਬੀਤੇ ਕਈ ਸਾਲਾਂ ’ਚ ਯੂਐੱਸ ਓਪਨ ਖ਼ਿਤਾਬ ਬਚਾਉਣ ਵਾਲਾ ਸਿਰਫ ਦੂਜਾ ਖਿਡਾਰੀ ਬਣ ਜਾਵੇਗਾ। ਅਲਕਰਾਜ਼ ਨੇ 2022 ਤੇ 2025 ’ਚ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੋਇਆ ਹੈ।

ਇਸ ਸਾਲ ਦੀ ਸ਼ੁਰੂਆਤ ’ਚ ਆਸਟ੍ਰੇਲੀਅਨ ਓਪਨ ਜਿੱਤ ਵਾਲੇ ਅਲਕਰਾਜ਼ ਨੇ ਕਿਹਾ ਕਿ 22 ਸਾਲ ਦੀ ਉਮਰ ’ਚ ਕਰੀਅਰ ਸਲੈਮ (ਚਾਰੇ ਗਰੈਂਡ ਸਲੈਮ ਘੱਟ ਤੋਂ ਘੱਟ ਇਕ ਵਾਰ ਜਿੱਤਣਾ) ਪੂਰਾ ਕਰਦੇ ਹੋਏ ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣਨ ਦਾ ਕਾਰਨਾਮਾ ਕੀਤਾ ਸੀ। ਹਾਲਾਂਕਿ, ਇਨ੍ਹਾਂ ਉਪਲੱਬਧੀਆਂ ਨਾਲ ਪ੍ਰਭਾਵਿਤ ਹੋਏ ਬਿਨਾਂ ਫਰੀਆ ਨੇ ਸ਼ੁਰੂਆਤ ’ਚ ਹੀ ਦਰਸ਼ਕਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਪਹਿਲਾ ਸੈੱਟ ਫਟਾਫਟ 6-4 ਨਾਲ ਆਪਣੇ ਨਾਂ ਕਰ ਲਿਆ। ਹਾਲਾਂਕਿ ਇਸ ਝਟਕੇ ਤੋਂ ਬਾਅਦ ਅਲਕਰਾਜ਼ ਨੇ ਆਪਣਾ ਭਿਆਨਕ ਰੂਪ ਦਿਖਾਇਆ ਤੇ ਫਰੀਆ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਦੂਜਾ ਸੈੱਟ 6-0 ਨਾਲ ਆਪਣੇ ਨਾਂ ਕਰ ਲਿਆ। ਮੈਚ ’ਚ ਵਾਪਸੀ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅਗਲੇ ਦੋਵੇਂ ਸੈੱਟ 6-3, 6-2 ਨਾਲ ਆਪਣੇ ਨਾਂ ਕਰ ਲਏ। ਅਲਕਰਾ਼ਜ ਨੇ ਤੀਜੇ ਟੈਸਟ ’ਚ ਫਰੀਆ ਦੀ ਸਰਵਿਸ ਲਗਾਤਾਰ ਪੰਜ ਵਾਰ ਤੋੜੀ।

About Author

Posted By City Home News

Leave a Reply

Your email address will not be published. Required fields are marked *