CITY HOME NEWS

Home ∕ news ∕ ਸਨਟੈਕ ਸਿਟੀ ਤੋਂ ਸ਼ੁਰੂ ਹੋਈ ਈਡੀ ਦੀ ਜਾਂਚ ਹੁਣ ਗਮਾਡਾ ਦੀਆਂ 50 ਤੋਂ ਵੱਧ CLU ਫਾਈਲਾਂ ਤੱਕ ਪਹੁੰਚੀ

 ਚੰਡੀਗੜ੍ਹ: ਮੁੱਲਾਂਪੁਰ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਚੇਂਜ ਆਫ਼ ਲੈਂਡ ਯੂਜ਼ (ਸੀਐੱਲਯੂ) ਮਾਮਲੇ ਦੀ ਜਾਂਚ ਤੋਂ ਸ਼ੁਰੂ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪੜਤਾਲ ਹੁਣ ਗਮਾਡਾ ਦੀ ਪੂਰੀ ਸੀਐੱਲਯੂ ਪ੍ਰਣਾਲੀ ਤੱਕ ਪਹੁੰਚ ਗਈ ਹੈ। ਈਡੀ ਦੀ ਕਾਰਵਾਈ ਗਮਾਡਾ ਦਫ਼ਤਰ ਅਤੇ ਪੰਜਾਬ ਦੇ ਨੌਕਰਸ਼ਾਹਾਂ ਦੇ ਘਰਾਂ ’ਤੇ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ। ਸ਼ੁਰੂਆਤੀ ਜਾਂਚ ਵਿੱਚ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਅਤੇ ਸਹਿਮਤੀ ਪੱਤਰ, ਸੀਐੱਲਯੂ ਮਨਜ਼ੂਰੀ ਦੀ ਪ੍ਰਕਿਰਿਆ ਅਤੇ ਈਡਬਲਿਊਐੱਸ ਜ਼ਮੀਨ ਨਾਲ ਜੁੜੇ ਨੁਕਤੇ ਸਾਹਮਣੇ ਆਏ। ਇਸ ਤੋਂ ਬਾਅਦ ਜਾਂਚ ਦਾ ਦਾਇਰਾ ਨਿੱਜੀ ਬਿਲਡਰਾਂ ਤੋਂ ਅੱਗੇ ਵਧ ਕੇ ਗਮਾਡਾ ਦੇ ਅਧਿਕਾਰੀਆਂ, ਫਾਈਲਾਂ ਦੀ ਆਵਾਜਾਈ ਅਤੇ ਉਨ੍ਹਾਂ ਫ਼ੈਸਲਿਆਂ ਤੱਕ ਪਹੁੰਚ ਗਿਆ, ਜਿਨ੍ਹਾਂ ਰਾਹੀਂ ਬਿਲਡਰਾਂ ਨੂੰ ਸੀਐੱਲਯੂ, ਐਕਸਟਰਨਲ ਡਿਵੈਲਪਮੈਂਟ ਚਾਰਜ (ਈਡੀਸੀ) ਅਤੇ ਹੋਰ ਫੀਸਾਂ ਵਿੱਚ ਲਾਭ ਮਿਲਣ ਦੇ ਦੋਸ਼ ਹਨ।

About Author

Posted By City Home News

Leave a Reply

Your email address will not be published. Required fields are marked *