CITY HOME NEWS

Home ∕ news ∕ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ

 ਮਲੋਟ : ਕਹਿਰ ਦੀ ਗਰਮੀ ਹੋਵੇ ਜਾਂ ਹੱਡ ਚੀਰਵੀਂ ਠੰਢ, ਆਂਗਣਵਾੜੀ ਵਰਕਰਾਂ ਬਿਨਾਂ ਛੱਤ ਤੋਂ ਸੈਂਟਰ ਚਲਾਉਣ ਲਈ ਮਜਬੂਰ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਚਾਰ ਆਂਗਣਵਾੜੀ ਸੈਂਟਰ ਹਨ, ਪਰ ਇੱਕ ਕੋਲ ਵੀ ਆਪਣੀ ਬਿਲਡਿੰਗ ਨਹੀਂ ਹੈ।ਤਕਰੀਬਨ 15 ਸਾਲ ਪਹਿਲਾਂ ਬਣੀ ਇਮਾਰਤ ਨੀਵੀਂ ਹੋਣ ਕਾਰਨ ਛੱਪੜ ਦੇ ਓਵਰਫਲੋ ਪਾਣੀ ਦੀ ਲਪੇਟ ਵਿੱਚ ਆ ਕੇ ਢਹਿ ਗਈ ਸੀ। ਇਸ ਨਾਲ ਸੈਂਟਰ ਦਾ ਖਾਣ-ਪੀਣ ਦਾ ਸਮਾਨ ਅਤੇ ਰਾਸ਼ਨ ਵੀ ਖਰਾਬ ਹੋ ਗਿਆ। ਇਸ ਤੋਂ ਬਾਅਦ ਵਰਕਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇੱਕ ਕਮਰਾ ਲੈ ਕੇ ਕੰਮ ਚਲਾਇਆ, ਪਰ ਸਿੱਖਿਆ ਵਿਭਾਗ ਨੇ ਉਸ ਅਸੁਰੱਖਿਅਤ ਕਮਰੇ ਨੂੰ ਵੀ ਢਾਹ ਦਿੱਤਾ। ਹੁਣ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਆਉਂਦਾ ਸਮਾਨ ਰੱਖਣ ਲਈ ਵੀ ਜਗ੍ਹਾ ਨਹੀਂ ਹੈ।

ਮੌਸਮ ਦੀ ਮਾਰ ਝੱਲ ਰਹੀਆਂ ਵਰਕਰਾਂ

ਵਰਕਰਾਂ ਹਰਦਵਿੰਦਰ ਕੌਰ, ਕਮਲਜੀਤ ਕੌਰ, ਮਲਕੀਤ ਕੌਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਗਰਮੀ, ਮੀਂਹ, ਹਨੇਰੀ ਅਤੇ ਧੁੰਦ ਵਿੱਚ ਛੋਟੇ ਬੂਟਿਆਂ ਹੇਠ ਕੁਰਸੀਆਂ ਡਾਹ ਕੇ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ। ਖਰਾਬ ਮੌਸਮ ਕਾਰਨ ਉਹ ਅਕਸਰ ਬਿਮਾਰ ਵੀ ਹੋ ਜਾਂਦੀਆਂ ਹਨ।

ਵਾਅਦਿਆਂ ਤੋਂ ਬਾਅਦ ਵੀ ਨਹੀਂ ਬਣੀ ਬਿਲਡਿੰਗ

About Author

Posted By City Home News

Leave a Reply

Your email address will not be published. Required fields are marked *