CITY HOME NEWS

HomeNATIONALਅੰਮ੍ਰਿਤਸਰ ਗ੍ਰਨੇਡ ਬਲਾਸਟ ਕੇਸ ‘ਚ ਵੱਡੀ ਕਾਰਵਾਈ,

ਮੁਹਾਲੀ : ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਸ਼ਾਂਤੀ ਸੇਠ ਹਸਪਤਾਲ ਨੇੜੇ ਮੰਦਰ ਦੇ ਬਾਹਰ ਮਾਰਚ 2025 ਵਿੱਚ ਹੋਏ ਗ੍ਰਨੇਡ ਧਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਵੱਡੀ ਸਫਲਤਾ ਮਿਲੀ ਹੈ। ਵਿਸ਼ੇਸ਼ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਬੰਦ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੀ ਏਜੰਸੀ ਨੂੰ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਨੇ ਦੀਵਾਨ ਸਿੰਘ ਉਰਫ਼ ਸੰਨੀ, ਵਿਸ਼ਾਲ ਅਤੇ ਭਗਵੰਤ ਸਿੰਘ ਉਰਫ਼ ਮੰਨਾ ਭੱਟੀ ਤੋਂ ਪੁੱਛਗਿੱਛ ਦੀ ਪ੍ਰਵਾਨਗੀ ਦਿੱਤੀ ਹੈ। ਤਿੰਨੋਂ ਮੁਲਜ਼ਮ ਇਸ ਸਮੇਂ ਕਪੂਰਥਲਾ, ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਐੱਨਆਈਏ ਵੱਲੋਂ ਇਨ੍ਹਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ।

ਐੱਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਦੌਰਾਨ ਮਿਲੇ ਤਕਨੀਕੀ ਡਾਟੇ ਅਤੇ ਗਵਾਹਾਂ ਦੇ ਬਿਆਨਾਂ ਤੋਂ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਫ਼ਰਾਰ ਚੱਲ ਰਹੇ ਗੁਰਦੀਪ ਸਿੰਘ ਉਰਫ਼ ਗੁਰੀ ਬੱਗਾ ਦੇ ਸੰਪਰਕ ਵਿੱਚ ਸਨ। ਏਜੰਸੀ ਨੂੰ ਸ਼ੱਕ ਹੈ ਕਿ ਇਨ੍ਹਾਂ ਕੋਲ ਗ੍ਰਨੇਡ ਖਰੀਦਣ, ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ, ਆਪਸੀ ਲੈਣ-ਦੇਣ ਅਤੇ ਮੰਦਰ ’ਤੇ ਹਮਲੇ ਦੀ ਕਥਿਤ ਸਾਜ਼ਿਸ਼ ਬਾਰੇ ਅਹਿਮ ਜਾਣਕਾਰੀ ਹੋ ਸਕਦੀ ਹੈ।

ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ। ਅਦਾਲਤ ਨੇ ਐੱਨਆਈਏ ਦੀਆਂ ਦਲੀਲਾਂ ਸੁਣਨ ਮਗਰੋਂ ਟੀਮ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਜਾ ਕੇ ਤਿੰਨਾਂ ਮੁਲਜ਼ਮਾਂ ਤੋਂ 15 ਦਿਨਾਂ ਤੱਕ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਹੈ।

About Author

Posted By City Home News

Leave a Reply

Your email address will not be published. Required fields are marked *