CITY HOME NEWS

HomeLocal Newsਨਵੀਂ ਪੀੜ੍ਹੀ ਨੂੰ ਗੁਰਮਤਿ ਸੰਗੀਤ ਦੀ ਦਿੱਤੀ ਜਾਵੇ ਜਾਣਕਾਰੀ : ਸੰਤ ਬਾਬਾ ਅਮੀਰ ਸਿੰਘ

ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰਮਤਿ ਸੰਗੀਤ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਮਾਗਮ ’ਚ ਵੱਖ-ਵੱਖ ਸੰਗੀਤ ਅਕੈਡਮੀਆਂ ਵੱਲੋਂ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕੀਤਾ। ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਸੰਗੀਤ ਪਰੰਪਰਾ ਨਿਕਾਸ, ਵਿਗਾਸ ਤੇ ਵਿਕਾਸ ਆਦਿ ਵਿਸ਼ਿਆਂ ’ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੀਰਤਨ ਦੀ ਜੋਤ ਜਗਾਈ ਰੱਖਣ ਲਈ ਤੱਤਪਰ ਗੁਰਮਤਿ ਸੰਗੀਤ ਪ੍ਰੇਮੀਆਂ ਵੱਲੋਂ ਸਥਾਪਿਤ ਕੀਤੇ ਕੇਂਦਰਾਂ, ਕੌਮ ਦੀ ਨਵੀਂ ਪੀੜ੍ਹੀ ਨੂੰ ਕੀਰਤਨ ਕੇਂਦਰਾਂ ਦੀ ਬਖਸ਼ਿਸ਼ ਅਤੇ ਕੀਰਤਨ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਸ਼ਲਾਘਾਯੋਗ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ। ਬਾਬਾ ਜੀ ਨੇ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਸੁਚੇਤ ਕਰਦਿਆਂ ਕਿਹਾ ਕਿ ਅਜੋਕੇ ਦੌਰ ‘ਚ ਪੱਛਮੀ ਸੰਗੀਤ ਦੀ ਰੀਮਿਕਸਿੰਗ ਕਰਕੇ ਰੂਹਾਨੀ ਸੰਗੀਤ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਨਵੀਂ ਪੀੜ੍ਹੀ ਨੂੰ ਗੁਰਮਤਿ ਸੰਗੀਤ ਦੀ ਜਾਣਕਾਰੀ ਦੇ ਕੇ ਆਪਣੇ ਵਿਰਸੇ ਨੂੰ ਸਾਂਭਣ ’ਚ ਯੋਗਦਾਨ ਪਾਈਏ। ਪੰਥ ਪ੍ਰਸਿੱਧ ਕਥਾ ੍ਯਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਨੂੰ ਗੁਰੂ ਸਾਹਿਬਾਨਾ ਵੱਲੋਂ ਸਥਾਪਿਤ ਕੀਤੀ ਗੁਰਮਤਿ ਸੰਗੀਤ ਪਰੰਪਰਾ ਦੀ ਸੰਭਾਲ ਵਾਸਤੇ ਹਰ ਸਾਲ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਉਣ, ਨਿਰਧਾਰਤ ਰਾਗਾਂ ’ਚ ਕੀਰਤਨ ਕਰਵਾਉਣ ਵਰਗੇ ਪੱਖਾਂ ਦੇ ਨਾਲ-ਨਾਲ ਗੁਰਮਤਿ ਸੰਗੀਤ ਪ੍ਰਤੀ ਸੈਮੀਨਾਰ ਕਰਵਾਉਣ, ਗੁਰਮਤਿ ਸੰਗੀਤ ਤੇ ਅਨੇਕਾਂ ਕਿਤਾਬਾਂ ਲਿਖਾਉਣ, ਗੁਰਮਤਿ ਸੰਗੀਤ ਨੂੰ ਅਲੱਗ-ਅਲੱਗ ਵਿਸ਼ੇ ਦੇ ਤੌਰ ’ਤੇ ਜਾਣਕਾਰੀ ਦੇਣ, ਦੂਰ-ਦੁਰਾਡੇ ਬੈਠੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਜੋੜਨ ਦਾ ਸਫ਼ਲ ਤਜ਼ਰਬਾ ਕੀਤਾ। ਸ਼ਾਮ ਦੇ ਦੀਵਾਨ ਵਿਚ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਕੀਤੀ, ਰਹਿਰਾਸ ਦੇ ਪਾਠ ਉਪਰੰਤ ਆਰਤੀ ਭਾਈ ਪਰਮਜੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਕੀਤੀ। ਭਾਈ ਬਲਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਦੇਰ ਸ਼ਾਮ ਭਾਈ ਕੁਲਦੀਪ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਸ਼ੌਕੀਨ ਸਿੰਘ ਆਦਿ ਹਜ਼ੂਰੀ ਕੀਰਤਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਜੱਥਿਆਂ ਵੱਲੋਂ ਆਤਮ-ਰਸ ਕੀਰਤਨ ਦਰਬਾਰ ਸਜਾਇਆ।

About Author

Posted By City Home News

Leave a Reply

Your email address will not be published. Required fields are marked *