CITY HOME NEWS

HomeCrimeਮੋਹਾਲੀ ’ਚ ਬਿਨਾਂ ਲਾਇਸੈਂਸ ਪਰੋਸੀ ਜਾ ਰਹੀ ਸੀ ਸ਼ਰਾਬ, ਐਕਸਾਈਜ਼ ਵਿਭਾਗ ਦੀ ਰੇਡ; ਕੈਫੇ ਮਾਲਕ ਗ੍ਰਿਫ਼ਤਾਰ

Mohali : ਸੈਕਟਰ-118 ਟੀ.ਡੀ.ਆਈ. ਸਿਟੀ ਸਥਿਤ ‘ਦਿ ਅਮੀਗੋਜ਼ ਕੈਫੇ ਐਂਡ ਲਾਉਂਜ’ ’ਚ ਬਿਨਾਂ ਲਾਇਸੈਂਸ ਗਾਹਕਾਂ ਨੂੰ ਸ਼ਰਾਬ ਪਰੋਸਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਬੁੱਧਵਾਰ ਰਾਤ ਐਕਸਾਈਜ਼ ਵਿਭਾਗ ਨੇ ਕੈਫੇ ’ਚ ਛਾਪੇਮਾਰੀ ਕੀਤੀ।

ਕਾਰਵਾਈ ਦੌਰਾਨ ਕੈਫੇ ਤੋਂ ਰਾਇਲ ਸਟੈਗ ਵ੍ਹਿਸਕੀ ਦੀਆਂ ਤਿੰਨ ਬੋਤਲਾਂ ਬਰਾਮਦ ਕੀਤੀਆਂ ਗਈਆਂ। ਐਕਸਾਈਜ਼ ਵਿਭਾਗ ਦੀ ਸ਼ਿਕਾਇਤ ‘ਤੇ ਬਲੌਂਗੀ ਥਾਣਾ ਪੁਲਿਸ ਨੇ ਕੈਫੇ ਮਾਲਕ ਰਾਹੁਲ ਚੌਧਰੀ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ, 1914 ਦੀ ਧਾਰਾ 68-1-14 ਤਹਿਤ ਮਾਮਲਾ ਦਰਜ ਕਰਕੇ ਉਸਨੂੰ ਮੌਕੇ ਤੋਂ ਹੀ ਹਿਰਾਸਤ ਵਿੱਚ ਲੈ ਲਿਆ।

ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੈਫੇ ’ਚ ਬਿਨਾਂ ਕਿਸੇ ਵੈਧ ਲਾਇਸੈਂਸ ਜਾਂ ਪਰਮਿਟ ਦੇ ਸ਼ਰਾਬ ਰੱਖ ਕੇ ਗਾਹਕਾਂ ਨੂੰ ਪਰੋਸੀ ਜਾ ਰਹੀ ਹੈ। ਇਸ ਤੋਂ ਬਾਅਦ ਬੁੱਧਵਾਰ ਰਾਤ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਨੇ ਐਕਸਾਈਜ਼ ਸਟਾਫ਼ ਨਾਲ ਕੈਫੇ ’ਚ ਰੇਡ ਕੀਤੀ। ਇਸ ਦੌਰਾਨ ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਸੀ।

About Author

Posted By City Home News

Leave a Reply

Your email address will not be published. Required fields are marked *