CITY HOME NEWS

Home ∕ INTERNATIONAL ∕ ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

ਚੋਹਲਾ ਸਾਹਿਬ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦਾ ਪਰਿਵਾਰ ਆਪਣੇ ਲਾਪਤਾ ਜੀਅ ਦੀ ਸਲਾਮਤੀ ਲਈ ਚਿੰਤਾ ’ਚ ਹਨ। ਪਿੰਡ ਵਾਸੀ ਸਮਸ਼ੇਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਦੋ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਤੇ ਰਛਪਾਲ ਸਿੰਘ ਸਣੇ ਹੜ੍ਹ ਤੋਂ ਬਾਅਦ ਲਾਪਤਾ ਹੈ। ਤਿੰਨਾਂ ਨਾਲ 25 ਅਗਸਤ ਤੋਂ ਬਾਅਦ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਨੇਪਾਲ ’ਚ ਭਿਆਨਕ ਤਬਾਹੀ ਤੋਂ ਬਾਅਦ ਆਪਣਿਆਂ ਦੀ ਖਬਰ ਨਾ ਆਉਣ ਕਰਕੇ ਪਰਿਵਾਰ ਸਦਮੇ ਦੇ ਹਲਾਤਾਂ ’ਚ ਹੈ। ਸ਼ਮਸ਼ੇਰ ਸਿੰਘ ਨੇਪਾਲ ਵਿਖੇ ਐਨਡਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੋਜੈਕਟ ’ਚ ਕਰੇਨ ਆਪਰੇਟਰ ਵਜੋਂ ਨੌਕਰੀ ਕਰਦਾ ਹੈ। ਦੂਜੇ ਪਾਸੇ ਕਈ ਦਿਨ ਦੀ ਉਡੀਕ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਚਾਚਾ ਕੁਲਵੰਤ ਸਿੰਘ ਆਪਣਿਆਂ ਦੀ ਖਬਰ ਲੈਣ ਵਾਸਤੇ ਨੇਪਾਲ ਰਵਾਨਾ ਹੋ ਗਿਆ ਹੈ।

ਪਰਿਵਾਰ ਨਾਲ ਗੱਲਬਾਤ ਦੌਰਾਨ ਸਮਸ਼ੇਰ ਸਿੰਘ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਸਮਸ਼ੇਰ ਸਿੰਘ ਕੋਲ ਬਹੁਤ ਥੋੜ੍ਹੀ ਜ਼ਮੀਨ ਹੋਣ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਇਸੇ ਕਰਕੇ ਉਹ ਕਰੀਬ ਚਾਰ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਨੇਪਾਲ ਗਿਆ। ਉਸ ਦਾ ਸਾਲਾ ਭੁਪਿੰਦਰ ਸਿੰਘ ਪਹਿਲਾਂ ਤੋਂ ਹੀ ਨੇਪਾਲ ’ਚ ਕੰਮ ਕਰ ਰਿਹਾ ਸੀ, ਜਦਕਿ ਬਾਅਦ ’ਚ ਉਸ ਦੇ ਦੂਜੇ ਸਾਲੇ ਹਰਜਿੰਦਰ ਸਿੰਘ ਦਾ ਪੁੱਤਰ ਰਛਪਾਲ ਸਿੰਘ ਵੀ ਉਨ੍ਹਾਂ ਕੋਲ ਨੇਪਾਲ ਚਲਾ ਗਿਆ। ਪਰਿਵਾਰ ਮੁਤਾਬਕ ਸਮਸ਼ੇਰ ਸਿੰਘ ਹੀ ਘਰ ਦੀ ਆਰਥਿਕ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਸਮਸ਼ੇਰ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ’ਚ ਹੁਣ ਉਸ ਦੀ ਪਤਨੀ ਬਲਜਿੰਦਰ ਕੌਰ, ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਦਿਲਰੋਜ ਕੌਰ 12ਵੀਂ, ਦੂਜੀ ਬੇਟੀ ਅਨਮੋਲਦੀਪ ਕੌਰ 11ਵੀਂ ਤੇ ਸਭ ਤੋਂ ਛੋਟਾ ਬੇਟਾ ਗੁਰਨੂਰ ਸਿੰਘ ਸੱਤਵੀਂ ਕਲਾਸ ’ਚ ਪੜ੍ਹ ਰਹੇ ਹਨ।

About Author

Posted By City Home News

Leave a Reply

Your email address will not be published. Required fields are marked *