CITY HOME NEWS

Homenewsਬਿੱਟੂ ਨੇ ‘ਰੰਗਲਾ ਪੰਜਾਬ ਐਕਸਪੋਜ਼ਡ’ ਲਿਖ ਕੇ ਕੀਤਾ ਸਾਂਝਾ

ਚੰਡੀਗੜ੍ਹ : ਇੰਟਰਨੈੱਟ ਮੀਡੀਆ ’ਤੇ ਵੱਧ ਵਿਊਜ਼ ਤੇ ਪ੍ਰਸਿੱਧੀ ਹਾਸਲ ਕਰਨ ਲਈ ਇਕ ਨੌਜਵਾਨ ਵੱਲੋਂ ਨਸ਼ੇ ’ਚ ਹੋਣ ਦਾ ਕਥਿਤ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ’ਚ ਨਸ਼ੇ ਦੀ ਗੰਭੀਰ ਸਥਿਤੀ ਨਾਲ ਜੋੜਦਿਆਂ ਆਪਣੇ ਇੰਟਰਨੈੱਟ ਮੀਡੀਆ ਅਕਾਊਂਟਾਂ ’ਤੇ ਸਾਂਝਾ ਕੀਤਾ ਸੀ। ਪੁਲਿਸ ਜਾਂਚ ’ਚ ਵੀਡੀਓ ਦਾ ਸੱਚ ਸਾਹਮਣੇ ਆਉਣ ਮਗਰੋਂ ਬਿੱਟੂ ਦੀ ਪੋਸਟ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਬਿੱਟੂ ਨੇ ਕਰੀਬ 48 ਘੰਟੇ ਪਹਿਲਾਂ ਲੁਧਿਆਣਾ ਦੇ ਦੁੱਗਰੀ ਇਲਾਕੇ ਨਾਲ ਸਬੰਧਤ ਇਕ ਸਿੱਖ ਨੌਜਵਾਨ ਦਾ ਵੀਡੀਓ ਸਾਂਝਾ ਕੀਤਾ ਸੀ। ਉਨ੍ਹਾਂ ਨੇ ਵੀਡੀਓ ਨਾਲ ‘ਭਗਵੰਤ ਮਾਨ ਉਜਾੜਦਾ ਪੰਜਾਬ’, ‘ਰੰਗਲਾ ਪੰਜਾਬ ਐਕਸਪੋਜ਼ਡ’ ਤੇ ‘ਸੇਵ ਪੰਜਾਬ ਯੂਥ’ ਵਰਗੇ ਸੁਨੇਹੇ ਲਿਖੇ ਸਨ। ਇਸ ਤੋਂ ਬਾਅਦ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਤੇ ਇਸ ਨੂੰ ਪੰਜਾਬ ’ਚ ਨਸ਼ੇ ਦੀ ਸਥਿਤੀ ਨਾਲ ਜੋੜਿਆ ਜਾਣ ਲੱਗਾ।

ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਨੌਜਵਾਨ ਦੀ ਭਾਲ ਕਰਕੇ ਉਸ ਨੂੰ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਤੋਂ ਕਾਬੂ ਕੀਤਾ। ਸਹਾਇਕ ਪੁਲਿਸ ਕਮਿਸ਼ਨਰ ਐੱਸਐੱਸ ਚੀਮਾ ਅਨੁਸਾਰ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਇੰਟਰਨੈੱਟ ਮੀਡੀਆ ’ਤੇ ਪ੍ਰਸਿੱਧੀ ਤੇ ਵੱਧ ਵਿਊਜ਼ ਹਾਸਲ ਕਰਨ ਲਈ ਇਹ ਵੀਡੀਓ ਬਣਾਇਆ ਸੀ।

ਪੁਲਿਸ ਅਨੁਸਾਰ ਨੌਜਵਾਨ ਪਹਿਲਾਂ ਚਿੱਟੇ ਦਾ ਸੇਵਨ ਕਰਦਾ ਸੀ, ਪਰ ਉਹ ਲੰਮੇ ਸਮੇਂ ਤੋਂ ਨਸ਼ਾ ਛੱਡ ਚੁੱਕਾ ਹੈ। ਉਸ ਦੀ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

About Author

Posted By City Home News

Leave a Reply

Your email address will not be published. Required fields are marked *