CITY HOME NEWS

Home ∕ Local News ∕ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ

ਲੁਧਿਆਣਾ

ਮੌਜੂਦਾ ਵਿੱਤੀ ਸਾਲ (2026-27) ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਜਿਸ ਕਰਕੇ ਨਿਗਮ ਦੇ ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਸੁਵਿਧਾ ਕੇਂਦਰ ਸ਼ਨੀਵਾਰ (26 ਸਤੰਬਰ) ਤੇ ਐਤਵਾਰ (27 ਸਤੰਬਰ) ਨੂੰ ਵੀ ਕੰਮਕਾਜੀ ਸਮੇਂ ਦੌਰਾਨ ਖੁੱਲ੍ਹੇ ਰਹਿਣਗੇ। ਸ਼ਹਿਰ ਨਿਵਾਸੀ ਘਰ ਬੈਠੇ ਹੀ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਆਨਲਾਈਨ ਟੈਕਸ ਜਮ੍ਹਾਂ ਕਰਵਾਉਣ ਲਈ, ਨਿਵਾਸੀ ਨਿਗਮ ਦੀ ਅਧਿਕਾਰਤ ਵੈੱਬਸਾਈਟ-mcludhiana.gov.in ‘ਤੇ ਜਾ ਸਕਦੇ ਹਨ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲਾਭ ਚੁੱਕਣ ਤੇ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ। ਇਕੱਠਾ ਕੀਤਾ ਗਿਆ ਫੰਡ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਤੇ ਸ਼ਹਿਰ ’ਚ ਵਿਕਾਸ ਕਾਰਜ ਕਰਵਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ 30 ਸਤੰਬਰ ਤੱਕ ਕੀਤੀ ਜਾਂਦੀ ਹੈ, ਤਾਂ ਨਿਵਾਸੀ 10 ਫੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ। 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਅਦਾ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ, ਜਦੋਂ ਕਿ ਵਿਭਾਗ ਵੱਲੋਂ 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਅਦਾ ਕਰਨ ‘ਤੇ 10 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਨਿਵਾਸੀ 31 ਮਾਰਚ ਤੱਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਅਦਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਜੁਰਮਾਨਾ ਵਧਾ ਕੇ 20 ਫੀਸਦੀ ਕਰ ਦਿੱਤਾ ਜਾਂਦਾ ਹੈ ਤੇ 18 ਫੀਸਦੀ ਸਾਲਾਨਾ ਵਿਆਜ ਵੀ ਲਾਇਆ ਜਾਂਦਾ ਹੈ।

About Author

Posted By City Home News

Leave a Reply

Your email address will not be published. Required fields are marked *