CITY HOME NEWS

Homeludhianaਨਿਗਮ ’ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰੇ ਸਰਕਾਰ : ਧੀਂਗਾਨ

ਨਗਰ ਨਿਗਮ ਸੰਘਰਸ਼ ਕਮੇਟੀ ਲੁਧਿਆਣਾ ਪੰਜਾਬ ਦੀ ਇਕ ਹੰਗਾਮੀ ਮੀਟਿੰਗ ਅੱਜ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨਾਲ ਸਥਾਨਕ ਜੋਨ ਡੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਸਫ਼ਾਈ ਕਰਮਚਾਰੀਆਂ ਵਲੋਂ ਆਪਣੇ ਹੱਕੀ ਮੰਗਾਂ ਸੰਬੰਧੀ ਲੁਧਿਆਣਾ ਸ਼ਹਿਰ ਵਿਚ ਹੜਤਾਲ ਕੀਤੀ ਗਈ ਸੀ ਤਾਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਹਾਨਗਰ ਪੁੱਜ ਤੇ ਜਿਥੇ ਸੰਘਰਸ਼ ਕਮੇਟੀ ਨਾਲ ਮੁਲਾਕਾਤ ਕੀਤੀ ਗਈ ਸੀ ਉਥੇ ਹੀ ਚੰਡੀਗੜ੍ਹ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵਲੋਂ ਸੰਘਰਸ਼ ਕਮੇਟੀ ਵੱਲੋਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਲਿਖਤੀ ਭਰੋਸਾ ਵੀ ਦਿੱਤਾ ਗਿਆ ਸੀ ਅਤੇ ਉਕਤ ਮੰਗਾਂ ਸਬੰਧੀ ਅੱਜ ਨਿਗਮ ਕਮਿਸ਼ਨਰ ਨਾਲ ਮੀਟਿੰਗ ਹੋਈ ਉਸ ਵਿਚ ਸੰਘਰਸ਼ ਕਮੇਟੀ ਵਲੋਂ ਸਾਫ਼ ਤੌਰ ਤੇ ਕਿਹਾ ਕਿ ਗਿਆ ਸੀ ਲੁਧਿਆਣਾ ਸਮੇਂਤ ਸਮੁੱਚੇ ਪੰਜਾਬ ਵਿਚ ਠੇਕੇਦਾਰੀ ਪ੍ਰਥਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਗਈ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਤੁਰੰਤ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ ਤੇ ਜਿੰਨੇ ਵੀ ਮੁਲਾਜ਼ਮਾਂ ਰੱਖੇ ਜਾਣ ਉਨ੍ਹਾਂ ਦੀ ਡਾਇਰੈਟਕ ਭਰਤੀ ਕੀਤੀ ਜਾਵੇ ਅਤੇ ਨਿਗਮ ਵਿਚ ਕੰਮ ਕਰਦੇ ਮਾਲੀ, ਬੇਲਦਾਰ, ਡਰਾਈਵਰ, ਸਫ਼ਾਈ ਕਰਮਚਾਰੀ, ਸੀਵਰਮੈਨ ਅਤੇ ਓਵਰਏਜ਼ ਮੁਲਾਜ਼ਮਾਂ ਨੂੰ ਤਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਲਈ ਜਿਥੇ ਕੈਸ਼ਲੈਸ ਇਲਾਜ ਯੋਜਨਾ ਬਣਾਈ ਜਾਵੇ ਉਥੇ ਹੀ ਡੋਰ ਟੂ ਡੋਰ ਕੂੜੇ ਦੇ ਕੰਮ ਦਾ ਠੇਕਾ ਰੱਦ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਨਿਗਮ ਕਮਿਸ਼ਨਰ ਵਲੋਂ ਸੰਘਰਸ਼ ਕਮੇਟੀ ਨੂੰ ਵਿਸ਼ਾਵਾਸ਼ ਦਿਵਾਇਆ ਕਿ ਮੁਲਾਜ਼ਮਾਂ ਪੱਕਾ ਕਰਨ ਸੰਬੰਧੀ ਹਦਾਇਤਾਂ ਆ ਗਈਆਂ ਹਨ ਅਤੇ ਜਲਦੀ ਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪ੍ਰਕਿਆ ਆਰੰਭੀ ਜਾਵੇਗੀ ਅਤੇ ਇਸ ਤੋਂ ਇਲਾਵਾ ਜਲਦੀ ਹੀ ਸੰਘਰਸ਼ ਕਮੇਟੀ ਦੀਆਂ ਬਾਕੀ ਮੰਗਾਂ ਸੰਬੰਧੀ ਲੋਕਲ ਬਾਡੀ ਮੰਤਰੀ ਨਾਲ ਮੁਲਾਕਾਤ ਕਰਾ ਕੇ ਬਾਕੀ ਸਮੱਸਿਆਵਾਂ ਨੂੰ ਵੀ ਜਲਦੀ ਹੀ ਹੱਲ ਕਰਾਇਆ ਜਵੇਗਾ। ਇਸ ਮੌਕੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ, ਤਰੁਣ ਗੋਇਲ, ਨਰੇਸ਼ ਧੀਂਗਾਨ, ਚੌਧਰੀ ਯਸ਼ਪਾਲ, ਦੀਪਕ ਹੰਸ, ਅਜੇਪਾਲ ਦਿਸ਼ਾਵਰ, ਵਿਪਨ ਕਲਿਆਣ, ਆਨੰਦ ਰਾਖ਼ਸ਼ਸ, ਰਵੀ ਬਾਲੀ, ਸ਼ੁਸੀਲ ਰੱਤੀ, ਵਿਨੋਦ ਏਕਲਵਯ, ਵਰੁਣ ਰਾਜ, ਸੁਭਾਸ਼ ਸੌਦੇ, ਸੁਮਿਤ ਚੋਟਾਲਾ, ਮਨਜੀਤ ਸਿੰਘ, ਸੁੰਦਰ ਟਾਂਕ, ਲੱਕੀ ਨਾਹਰ, ਅਰਜੁਨ ਭੂੰਬਕ ਆਦਿ ਹਾਜ਼ਰ ਸਨ।

About Author

Posted By City Home News

Leave a Reply

Your email address will not be published. Required fields are marked *