CITY HOME NEWS

HomeLocal Newsਮਿਲੇਗੀ ਗਰਮੀ ਤੋਂ ਰਾਹਤ

 ਲੁਧਿਆਣਾ : ਪੰਜਾਬ ਦੇ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿਚ ਮੀਂਹ ਪਿਆ, ਜਿਸ ਵਿਚ ਪਠਾਨਕੋਟ ਵਿਚ 49.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਰੋਪੜ ਵਿਚ 19.8 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿਚ 3.8 ਮਿਲੀਮੀਟਰ ਮੀਂਹ ਪਿਆ। ਪਠਾਨਕੋਟ ਵਿਚ ਵੱਧ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ, ਜੋ ਪੰਜਾਬ ਵਿਚ ਸਭ ਤੋਂ ਘੱਟ ਹੈ। ਮੌਸਮ ਵਿਭਾਗ ਪੇਸ਼ੀਨਗੋਈ ਮੁਤਾਬਕ ਬੁੱਧਵਾਰ ਤੋਂ ਮੌਨਸੂਨ ਸਰਗਰਮ ਹੋਵੇਗਾ। ਇਸ ਦੇ ਚੱਲਦਿਆਂ 5 ਸਤੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਖਾਸ ਕਰਕੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 6 ਸਤੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ।

About Author

Posted By City Home News

Leave a Reply

Your email address will not be published. Required fields are marked *