ਲੁਧਿਆਣਾ। ਦਾਤਰ ਦਿਖਾ ਕੇ ਨੌਜਵਾਨ ਕੋਲੋਂ ਨਕਦੀ ਲੁੱਟ ਕੇ ਜਿਵੇਂ ਹੀ ਬਦਮਾਸ਼ ਫਰਾਰ ਹੋਣ ਲੱਗੇ ਤਾਂ ਬਾਰਿਸ਼ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ। ਬਦਮਾਸ਼ਾਂ ਨੇ ਆਪਣਾ ਮੋਟਰਸਾਈਕਲ ਉੱਥੇ ਹੀ ਸੁੱਟਿਆ ਅਤੇ ਰਾਹ ਜਾਂਦੇ ਇੱਕ ਨੌਜਵਾਨ ਦਾ ਸਕੂਟਰ ਲੁੱਟਿਆ ਅਤੇ ਰਫੂ ਚੱਕਰ ਹੋ ਗਏ। ਇਹ ਸਨਸਨੀ ਖੇਦ ਵਾਰਦਾਤ ਫਿਰੋਜ਼ਪੁਰ ਰੋਡ ’ਤੇ ਪੈਂਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਸਾਹਮਣੇ ਪੁਲ ’ਤੇ ਵਾਪਰੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਿਊ ਰਾਜਗੁਰੂ ਨਗਰ ਦੇ ਵਾਸੀ ਕਮਲਦੀਪ ਨੇ ਦੱਸਿਆ ਕਿ ਰਾਤ ਕਰੀਬ 9.45 ਵਜੇ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਨਾਨਕਸਰ ਸਾਹਿਬ, ਫਿਰੋਜ਼ਪੁਰ ਰੋਡ ਦੇ ਸਾਹਮਣੇ ਪੁਲ ’ਤੇ ਪੁੱਜਿਆ ਤਾਂ ਦੋ ਸਪਲੈਂਡਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।