CITY HOME NEWS

HomeNATIONALਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ

ਦਿੱਲੀ-ਐੱਨਸੀਆਰ : ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ ਸ਼ੁਰੂ ਹੋਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਗ੍ਰੇਟਰ ਨੋਇਡਾ ਦੇ ਜੇਵਰ ’ਚ ਤੇਜ਼ ਮੀਂਹ ਪੈ ਰਿਹਾ ਹੈ, ਉੱਥੇ ਹੀ ਨੋਇਡਾ ’ਚ ਵੀ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ।ਸਿਰਫ਼ ਨੋਇਡਾ-ਗ੍ਰੇਟਰ ਨੋਇਡਾ ਹੀ ਨਹੀਂ, ਸਗੋਂ ਦਿੱਲੀ ਦੇ ਵੀ ਕਈ ਇਲਾਕਿਆਂ ਤੋਂ ਹਲਕੇ ਤੋਂ ਲੈ ਕੇ ਤੇਜ਼ ਮੀਂਹ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਦਿਨ ਵੇਲੇ IMD ਨੇ ਰੈੱਡ ਅਲਰਟ ਜਾਰੀ ਕਰਦਿਆਂ ਅਗਲੇ ਕੁਝ ਘੰਟਿਆਂ ’ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

ਦੱਸ ਦੇਈਏ ਕਿ ਅੱਜ ਸਵੇਰ ਤੋਂ ਹੀ ਪੂਰੇ ਦਿੱਲੀ-ਐੱਨਸੀਆਰ ’ਚ ਬੱਦਲ ਛਾਏ ਹੋਏ ਸਨ। ਇਸ ਤੋਂ ਬਾਅਦ ਸਵੇਰੇ 10 ਵਜੇ ਦੇ ਕਰੀਬ ਤੇਜ਼ ਧੁੱਪ ਨਿਕਲ ਆਈ। ਹਾਲਾਂਕਿ ਦੁਪਹਿਰ 1:30 ਵਜੇ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਤੇ ਤੇਜ਼ ਹਵਾਵਾਂ ਦੇ ਨਾਲ ਕਈ ਥਾਵਾਂ ’ਤੇ ਮੀਂਹ ਸ਼ੁਰੂ ਹੋ ਗਿਆ।

About Author

Posted By City Home News

Leave a Reply

Your email address will not be published. Required fields are marked *