CITY HOME NEWS

Home ∕ Crime ∕  ਕੈਨੇਡਾ ਤੋਂ ਪਰਤਿਆ ਨੌਜਵਾਨ ਦੋ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

 ਫਰੀਦਕੋਟ: ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੋਂ ਪਹਿਲਾਂ ਫਰੀਦਕੋਟ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਸ਼ਹਿਰ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਦੋ ਗ੍ਰਨੇਡਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਫਰੀਦਕੋਟ ਦੇ ਗੁਰੂ ਅਰਜਨ ਦੇਵ ਨਗਰ ਵਾਸੀ ਨਵਜੋਤ ਸਿੰਘ ਉਰਫ਼ ਨਵ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਦੀ ਟੀਮ ਵੱਲੋਂ ਇੰਚਾਰਜ ਇੰਸਪੈਕਟਰ ਸਤਿੰਦਰਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਰਾਤ ਸਮੇਂ ਗਸ਼ਤ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੂੰ ਨਵਜੋਤ ਸਿੰਘ ਉਰਫ਼ ਨਵ ਬਾਰੇ ਸੂਚਨਾ ਮਿਲੀ ਕਿ ਉਹ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ।ਪੁਲਿਸ ਅਨੁਸਾਰ ਮੁਲਜ਼ਮ ਨੇ ਕਥਿਤ ਤੌਰ ’ਤੇ ਅਮਨ-ਸ਼ਾਂਤੀ ਭੰਗ ਕਰਨ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਤੋਂ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਸੀ। ਇਹ ਸਮੱਗਰੀ ਉਹ ਫਿਰੋਜ਼ਪੁਰ ਤੋਂ ਸਕੂਟੀ ’ਤੇ ਲੈ ਕੇ ਫਰੀਦਕੋਟ ਵੱਲ ਆ ਰਿਹਾ ਸੀ। ਸੂਚਨਾ ਮਿਲਣ ’ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਕਾਰਵਾਈ ਕਰਦਿਆਂ ਉਸ ਨੂੰ ਦੋ ਗ੍ਰਨੇਡਾਂ ਸਮੇਤ ਕਾਬੂ ਕਰ ਲਿਆ।ਪਰਿਵਾਰਕ ਜਾਣਕਾਰੀ ਅਨੁਸਾਰ ਨੌਜਵਾਨ ਦੇ ਪਿਤਾ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦਾ ਪੀਆਰ ਹੈ ਅਤੇ 12 ਸਤੰਬਰ 2026 ਨੂੰ ਹੀ ਭਾਰਤ ਵਾਪਸ ਆਇਆ ਸੀ। ਪਿਤਾ ਮੁਤਾਬਕ ਵੀਰਵਾਰ ਸ਼ਾਮ ਪੁੱਤਰ ਨੇ ਦੱਸਿਆ ਸੀ ਕਿ ਉਸ ਦਾ ਕੋਈ ਕੋਰੀਅਰ ਆਉਣਾ ਹੈ। ਜਦੋਂ ਉਹ ਕੋਰੀਅਰ ਲੈਣ ਲਈ ਸਾਦਿਕ ਚੌਕ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

About Author

Posted By City Home News

Leave a Reply

Your email address will not be published. Required fields are marked *