CITY HOME NEWS

Home ∕ Crime ∕ ਫਿਰੋਜ਼ਪੁਰ ’ਚ ਪੁਲਿਸ ਦੀ ਵੱਡੀ ਕਾਰਵਾਈ, ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ; ਹੈਰੋਇਨ ਸਮੇਤ 16 ਨਸ਼ਾ ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ। ਜ਼ਿਲ੍ਹਾ ਪੁਲਿਸ ਨੇ 72.71 ਗ੍ਰਾਮ ਹੈਰੋਇਨ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮਹਾਲਮ ਵਾਸੀ ਸੋਨੂੰ ਅਤੇ ਜਨਤਾ ਪ੍ਰੀਤ ਨਗਰ ਵਾਸੀ ਜਰਨੈਲ ਸਿੰਘ ਉਰਫ਼ ਗੋਰਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਥਾਣਾ ਛਾਉਣੀ ਪੁਲਿਸ ਨੇ ਸੋਢੇ ਵਾਲਾ ਵਾਸੀ ਜਤਿੰਦਰ ਸਿੰਘ ਅਤੇ ਫਿਰੋਜ਼ਪੁਰ ਛਾਉਣੀ ਵਾਸੀ ਧਰਵਿੰਦਰ ਸਿੰਘ ਨੂੰ 2 ਗ੍ਰਾਮ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਸਦਰ ਪੁਲਿਸ ਨੇ ਸ਼ਾਹਦੀਨ ਵਾਲਾ ਵਾਸੀ ਲਵਲੀ ਅਤੇ ਹਾਕੇ ਵਾਲਾ ਵਾਸੀ ਮੋਹਿਤ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਥਾਣਾ ਆਰਿਫਕੇ ਪੁਲਿਸ ਨੇ ਦੌਲਤਪੁਰਾ ਸ਼ਮਸ਼ਾਨਘਾਟ ਤੋਂ ਬੁਟੇ ਵਾਲਾ ਵਾਸੀ ਸੋਨੂੰ ਅਤੇ ਬਜੀਦਪੁਰ ਵਾਸੀ ਮਹਿੰਦਰ ਉਰਫ਼ ਤਰਸੇਮ ਨੂੰ 1.37 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਕੁਲਗੜ੍ਹੀ ਪੁਲਿਸ ਨੇ ਚਾਂਦੀ ਵਾਲਾ ਵਾਸੀ ਅੰਗਰੇਜ਼ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਥਾਣਾ ਘੱਲਖੁਰਦ ਪੁਲਿਸ ਨੇ ਫਿਰੋਜ਼ਸ਼ਾਹ ਵਾਸੀ ਗੁਰਚਰਨ ਸਿੰਘ ਉਰਫ਼ ਰਾਜੂ ਤੇ ਹਰਦੀਪ ਸਿੰਘ ਨੂੰ 4.14 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਤਲਵੰਡੀ ਭਾਈ ਪੁਲਿਸ ਨੇ ਕੋਟ ਕਰੋੜ ਕਲਾਂ ਵਾਸੀ ਗੁਰਪ੍ਰੇਮ ਸਿੰਘ ਅਤੇ ਢਿੱਲੋਂ ਬਸਤੀ ਵਾਸੀ ਪ੍ਰਦੀਪ ਸਿੰਘ ਨੂੰ 5.20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਥਾਣਾ ਮੱਲਾਂਵਾਲਾ ਪੁਲਿਸ ਨੇ ਦਾਣਾ ਮੰਡੀ ਦੇ ਨੇੜਿਓਂ ਟੈਂਕੀ ਵਾਲਾ ਮੁਹੱਲਾ ਵਾਸੀ ਸੁਮਿਤ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਮਮਦੋਟ ਪੁਲਿਸ ਨੇ ਪਿੰਡ ਸਤੀਏਵਾਲਾ ਵਾਸੀ ਬਲਜਿੰਦਰ ਸਿੰਘ ਅਤੇ ਹਰਮਨਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਸ਼ੇ ਨਾਲ ਸਬੰਧਤ ਸਮਾਨ ਬਰਾਮਦ ਕੀਤਾ ਹੈ।

About Author

Posted By City Home News

Leave a Reply

Your email address will not be published. Required fields are marked *