ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੀਤੀ ਰਾਤ ਉਹੀ ਕੀਤਾ ਜੋ ਇੱਕ ਸਾਲ ਪਹਿਲਾਂ ਪੁਰਸ਼ ਟੀਮ ਨੇ ਕੀਤਾ ਸੀ। ਏਸ਼ੀਆ ਕੱਪ ਜਿੱਤਿਆ, ਪਰ ਟ੍ਰਾਫੀ ਨਹੀਂ ਲਈ ਕਿਉਂਕਿ ਇਸ ਨੂੰ ਦੇਣ ਵਾਲੇ ਸਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ, ਜੋ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਵੀ ਚੇਅਰਮੈਨ ਹਨ। ਭਾਰਤੀ ਮਹਿਲਾ ਟੀਮ ਨੇ ਵੀ ਪੁਰਸ਼ ਟੀਮ ਵਾਂਗ ਨਕਵੀ ਤੋਂ ਟ੍ਰਾਫੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜ਼ਾਹਰ ਹੈ ਕਿ ਇਸ ਨਾਲ ਰੌਲਾ ਪੈਣਾ ਹੀ ਸੀ। ਪਿਆ ਵੀ, ਅਤੇ ਹੁਣ ਇਸ ਨੂੰ ਲੈ ਕੇ ਬੀਸੀਸੀਆਈ ਨੇ ਆਪਣਾ ਪੱਖ ਰੱਖਿਆ ਹੈ।
ਭਾਰਤ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਅੱਠਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਪ੍ਰੈਜ਼ੈਂਟੇਸ਼ਨ ਸੈਰੇਮਨੀ (ਇਨਾਮ ਵੰਡ ਸਮਾਗਮ) ਲਈ ਦੋਵੇਂ ਟੀਮਾਂ ਖੜ੍ਹੀਆਂ ਸਨ। ਸ਼੍ਰੀਲੰਕਾ ਨੇ ਤਾਂ ਆਪਣੀ ਰਨਰਅੱਪ ਟ੍ਰਾਫੀ ਲੈ ਲਈ, ਪਰ ਭਾਰਤ ਨੇ ਮਨ੍ਹਾ ਕਰ ਦਿੱਤਾ।









