CITY HOME NEWS

Home ∕ India ∕ FSSAI ਨੇ ਅੰਤਿਮ ਨਿਯਮ ਬਣਾਉਣ ਤੋਂ ਪਹਿਲਾਂ ਮੰਗੇ ਇਤਰਾਜ਼ ਤੇ ਸੁਝਾਅ; ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ : ਦੁੱਧ ਤੋਂ ਨਾ ਬਣੇ ਐਨਾਲਾਗ ਉਤਪਾਦ ਨੂੰ ਪਨੀਰ ਦੇ ਨਾਂ ਨਾਲ ਵੇਚਣ ’ਤੇ ਦੇਸ਼ਭਰ ’ਚ ਰੋਕ ਲਗਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤੀ ਖ਼ੁਰਾਕ ਸੁਰੱਖਿਆ ਤੇ ਸਟੈਂਡਰਡ ਅਥਾਰਟੀ (ਐੱਫਐੱਸਐੱਸਏਆਈ) ਨੇ ਖ਼ੁਰਾਕ ਸੁਰੱਖਿਆ ਤੇ ਸਟੈਂਡਰ (ਵਿਕਰੀ ਪਾਬੰਦੀ ’ਤੇ ਰੋਕ) ਰੈਗੂਲੇਸ਼ਨ 2011 ’ਚ ਸੋਧ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਐਨਾਲਾਗ ਤੋਂ ਬਣੇ ਉਤਪਾਦ ਨੂੰ ਬਾਜ਼ਾਰ ’ਚ ਪਨੀਰ ਲਿਖ ਕੇ ਨਹੀਂ ਵੇਚਿਆ ਜਾ ਸਕੇਗਾ। ਇਸ ਲਈ ਅਥਾਰਟੀ ਨੇ ਦੁੱਧ ਤੋਂ ਨਾ ਬਣੇ ਪਨੀਰ ਨੂੰ ਪਾਬੰਦੀਸ਼ੁਦਾ ਵਿਕਰੀ ਦੀ ਸ਼੍ਰੇਣੀ ’ਚ ਪਾਉਣ ਲਈ ਪ੍ਰਸਤਾਵ ਬਣਾਇਆ ਹੈ। ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਿਤ ਪੁਨਹਾਨੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੂੰ ਅੰਤਿਮ ਨਿਯਮ ਬਣਾਉਣ ਤੋਂ ਪਹਿਲਾਂ 60 ਦਿਨਾਂ ’ਚ ਇਤਰਾਜ਼ ਤੇ ਸੁਝਾਅ ਮੰਗੇ ਹਨ। ਇਨ੍ਹਾਂ ’ਤੇ ਵਿਚਾਰ ਤੋਂ ਬਾਅਦ ਅੰਤਿਮ ਨਿਯਮ ਬਣਾਇਆ ਜਾਵੇਗਾ।

ਖਰੜੇ ਦਾ ਮਕਸਦ ਐਨਾਲਾਗ ਉਤਪਾਦ ਨੂੰ ਪਨੀਰ ਦੇ ਰੂਪ ’ਚ ਬਣਾਏ ਜਾਣ ਤੇ ਵੇਚੇ ਜਾਣ ਤੋਂ ਰੋਕਣਾ ਹੈ, ਤਾਂ ਜੋ ਉਤਪਾਦ ਦੀ ਬਿਰਤੀ ਤੇ ਢਾਂਚੇ ਨੂੰ ਲੈ ਕੇ ਗਾਹਕ ਗੁਮਰਾਹ ਨਾ ਹੋਣ। ਨਾਲ ਹੀ ਐਨਾਲਾਗ ਇਨ ਡੇਅਰੀ ਕੰਟੈਕਸਟ ਸ਼੍ਰੇਣੀ ’ਚ ਪਹਿਲਾਂ ਤੋਂ ਲਾਇਸੈਂਸ ਜਾਂ ਰਜਿਸਟਰਡ ਉਤਪਾਦਾਂ ਦੇ ਨਾਮਕਰਨ, ਲੇਬਲ ਤੇ ਮਾਰਕੀਟਿੰਗ ’ਚ ਪਨੀਰ ਸ਼ਬਦ ਦੀ ਵਰਤੋਂ ਬੰਦ ਕਰਨੀ ਪਵੇਗੀ। ਯਾਨੀ ਐਨਾਲਾਗ ਉਤਪਾਦ ਦੇ ਨਿਰਮਾਣ ਨੂੰ ਸਾਧਾਰਨ ਰੂਪ ਨਾਲ ਪਾਬੰਦੀਸ਼ੁਦਾ ਕਰਨ ਦੀ ਬਜਾਏ ਉਸ ਨੂੰ ਪਨੀਰ ਦੇ ਰੂਪ ’ਚ ਬਾਜ਼ਾਰ ’ਚ ਪੇਸ਼ ਕਰਨ ’ਤੇ ਕਾਰਵਾਈ ਹੋ ਸਕਦੀ ਹੈ।

About Author

Posted By City Home News

Leave a Reply

Your email address will not be published. Required fields are marked *