CITY HOME NEWS

HomeNATIONALMP ਤੋਂ ਅਸਾਮ ਤੱਕ ਫੈਲਿਆ ਗੋਰਖਧੰਦਾ

ਭੋਪਾਲ : ਕਿਸੇ ਇੱਕ ਪਤੇ ਤੋਂ 30 ਤੇ ਕਿਸੇ ਇੱਕ ਪਤੇ ਤੋਂ 40 ਪਾਸਪੋਰਟ, ਆਖ਼ਰ ਇਹ ਕਿਵੇਂ ਸੰਭਵ ਹੋਇਆ ਕਿ ਸਾਲਾਂ ਤੱਕ ਕਿਸੇ ਨੂੰ ਇਸ ’ਤੇ ਸ਼ੱਕ ਤੱਕ ਨਹੀਂ ਹੋਇਆ? ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਤੇ ਭੋਪਾਲ ਤੋਂ ਸ਼ੁਰੂ ਹੋਈ ਜਾਅਲੀ ਪਾਸਪੋਰਟਾਂ ਦੀ ਜਾਂਚ ਹੁਣ ਸਿੱਧੇ ਤੌਰ ’ਤੇ ਪਾਸਪੋਰਟ ਤਸਦੀਕ ਪ੍ਰਕਿਰਿਆ ਦੀਆਂ ਕਮੀਆਂ ਵੱਲ ਇਸ਼ਾਰਾ ਕਰ ਰਹੀ ਹੈ। ਐੱਸਟੀਐੱਫ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਮਾਮਲਾ ਸਿਰਫ਼ ਕੁਝ ਜਾਅਲੀ ਦਸਤਾਵੇਜ਼ਾਂ ਤੱਕ ਸੀਮਿਤ ਨਹੀਂ ਹੈ, ਸਗੋਂ ਭਾਰਤ ’ਚ ਬੰਗਲਾਦੇਸ਼ੀ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦਿਵਾਉਣ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਇਸ ਨੈੱਟਵਰਕ ਨੇ ਸਾਲਾਂ ਤੱਕ ਪੁਲਿਸ ਤੇ ਪ੍ਰਸ਼ਾਸਨ ਦੀਆਂ ਅੱਖਾਂ ’ਚ ਧੂੜ ਪਾਈ।

ਐੱਸਟੀਐੱਫ ਮੁਤਾਬਕ, ਗਿਰੋਹ ਦਾ ਕੰਮ ਕਰਨ ਦਾ ਤਰੀਕਾ ਬੇਹੱਦ ਸੁਚੱਜਾ ਸੀ। ਸਭ ਤੋਂ ਪਹਿਲਾਂ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆ ਚੁੱਕੇ ਲੋਕਾਂ ਦੀ ਪਛਾਣ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਉਨ੍ਹਾਂ ਲਈ ਆਧਾਰ ਕਾਰਡ, ਪੈਨ ਕਾਰਡ ਤੇ ਜਨਮ ਸਰਟੀਫਿਕੇਟ ਵਰਗੇ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ, ਤਾਂ ਜੋ ਉਨ੍ਹਾਂ ਦੀ ਇੱਕ ਭਾਰਤੀ ਪਛਾਣ ਬਣਾਈ ਜਾ ਸਕੇ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਦਫ਼ਤਰਾਂ ’ਚ ਅਰਜ਼ੀਆਂ ਦਿੱਤੀਆਂ ਜਾਂਦੀਆਂ ਸਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅਰਜ਼ੀਆਂ ਮਨਜ਼ੂਰ ਵੀ ਹੁੰਦੀਆਂ ਰਹੀਆਂ।ਜਾਂਚ ’ਚ ਸਭ ਤੋਂ ਪਹਿਲਾਂ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਸਥਿਤ ਬੌਧ ਵਿਹਾਰ ਕਾਲੋਨੀ ਦਾ ਨਾਮ ਸਾਹਮਣੇ ਆਇਆ, ਜਿੱਥੇ ਇੱਕੋ ਪਤੇ ’ਤੇ 30 ਪਾਸਪੋਰਟ ਜਾਰੀ ਹੋਏ ਮਿਲੇ। ਇਸ ਤੋਂ ਬਾਅਦ ਭੋਪਾਲ ਦੇ ਗੋਵਿੰਦਪੁਰਾ ਇਲਾਕੇ ’ਚ ਸਥਿਤ ਅੰਨਾ ਨਗਰ ਮਠ ਦਾ ਪਤਾ ਵੀ ਜਾਂਚ ਨਾਲ ਜੁੜਿਆ, ਜਿੱਥੋਂ ਹੋਰ 40 ਪਾਸਪੋਰਟ ਜਾਰੀ ਹੋਏ। ਇਸ ਤਰ੍ਹਾਂ ਸਿਰਫ਼ ਦੋ ਪਤਿਆਂ ਤੋਂ 70 ਤੋਂ ਵੱਧ ਪਾਸਪੋਰਟ ਬਣਵਾਏ ਗਏ। ਇਹ ਸਾਰੇ ਪਾਸਪੋਰਟ 2021 ਤੋਂ 2023 ਦੇ ਵਿਚਕਾਰ ਬਣਵਾਏ ਗਏ ਸਨ।ਇਸ ਨੈੱਟਵਰਕ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਜਾਅਲੀ ਪਾਸਪੋਰਟ ਧਾਰਕ ਖੁਦ ਨੂੰ ਬੌਧ ਧਰਮ ਦੇ ਪੈਰੋਕਾਰ ਦੱਸ ਕੇ ਥਾਈਲੈਂਡ, ਮਲੇਸ਼ੀਆ, ਚੀਨ, ਸ਼੍ਰੀਲੰਕਾ ਤੇ ਜਾਪਾਨ ਵਰਗੇ ਦੇਸ਼ਾਂ ਦੀ ਯਾਤਰਾ ਕਰਦੇ ਰਹੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਧਾਰਮਿਕ ਯਾਤਰਾ ਦੀ ਆੜ ਲੈਣ ਨਾਲ ਸ਼ੱਕ ਦੀ ਸੰਭਾਵਨਾ ਹੋਰ ਵੀ ਘੱਟ ਹੋ ਜਾਂਦੀ ਸੀ।ਜਾਂਚ ’ਚ ਸਾਹਮਣੇ ਆਇਆ ਹੈ ਕਿ ਗਿਰੋਹ ਦਾ ਮਾਸਟਰਮਾਈਂਡ ਅਸਾਮ ’ਚ ਬੈਠ ਕੇ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਉਹ ਉਨ੍ਹਾਂ ਲੋਕਾਂ ਦੇ ਸਿੱਧੇ ਸੰਪਰਕ ’ਚ ਸੀ, ਜੋ ਕਈ ਸਾਲ ਪਹਿਲਾਂ ਬੰਗਲਾਦੇਸ਼ ਤੋਂ ਭਾਰਤ ਆ ਕੇ ਅਸਾਮ, ਕੋਲਕਾਤਾ ਤੇ ਪੱਛਮੀ ਬੰਗਾਲ ਦੇ ਵੱਖ-ਵੱਖ ਸ਼ਹਿਰਾਂ ’ਚ ਵੱਸ ਗਏ ਸਨ। ਮਾਮਲੇ ਦੀ ਪੂਰੀ ਤਹਿ ਤੱਕ ਪਹੁੰਚਣ ਲਈ ਐਸਟੀਐਫ ਦੀ ਪੰਜ ਮੈਂਬਰੀ ਟੀਮ ਅਸਾਮ ਰਵਾਨਾ ਕੀਤੀ ਗਈ ਹੈ। ਟੀਮ ਨੈੱਟਵਰਕ ਦੇ ਹੋਰ ਮੈਂਬਰਾਂ, ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲਿਆਂ ਤੇ ਵਿਦੇਸ਼ ਯਾਤਰਾਵਾਂ ਨਾਲ ਜੁੜੇ ਕਨੈਕਸ਼ਨਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ। ਐੱਸਟੀਐੱਫ ਦੇ ਇੱਕ ਅਧਿਕਾਰੀ ਮੁਤਾਬਕ ਹੁਣ ਤੱਕ ਗਿਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਨੈੱਟਵਰਕ ਦੇ ਹੋਰ ਮੈਂਬਰਾਂ ਤੇ ਦਸਤਾਵੇਜ਼ ਤਿਆਰ ਕਰਨ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

About Author

Posted By City Home News

Leave a Reply

Your email address will not be published. Required fields are marked *