CITY HOME NEWS

HomeLocal Newsਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਦੀ ਆਮਦ ਘਟੀ, ਗਰਮੀਆਂ ’ਚ ਸੰਕਟ ਦਾ ਖਦਸ਼ਾ

ਹਿਮਾਚਲ ’ਚ ਘੱਟ ਮੀਂਹ ਪੈਣ ਕਾਰਨ ਸਤਲੁਜ-ਬਿਆਸ ਦਰਿਆ ਤੰਤਰ ਨਾਲ ਜੁੜੇ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਰਹੀ ਹੈ। ਘਟਦੇ ਜਲ ਪੱਧਰ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਹਦਾਇਤ ਕੀਤੀ ਹੈ। ਜੇਕਰ ਆਉਣ ਵਾਲੇ ਮਹੀਨਿਆਂ ’ਚ ਮੀਂਹ ਨਾਲ ਸਥਿਤੀ ਨਾ ਸੁਧਰੀ ਤਾਂ ਗਰਮੀਆਂ ’ਚ ਪੀਣ ਵਾਲੇ ਪਾਣੀ, ਸਿੰਚਾਈ ਅਤੇ ਬਿਜਲੀ ਉਤਪਾਦਨ ’ਤੇ ਦਬਾਅ ਵਧ ਸਕਦਾ ਹੈ।28 ਅਗਸਤ ਦੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਜਲ ਪੱਧਰ 1634.76 ਫੁੱਟ ਰਿਹਾ, ਜੋ ਪਿਛਲੇ ਸਾਲ ਦੇ 1671.90 ਫੁੱਟ ਦੇ ਮੁਕਾਬਲੇ 37.14 ਫੁੱਟ ਘੱਟ ਹੈ। ਪਾਣੀ ਦੀ ਆਮਦ 34,335 ਕਿਊਸਿਕ ਰਹੀ, ਜਦਕਿ ਪਿਛਲੇ ਸਾਲ 53,856 ਕਿਊਸਿਕ ਸੀ। ਇਸ ਵਾਰ ਆਮਦ ’ਚ 36.25 ਫ਼ੀਸਦੀ ਕਮੀ ਹੈ।ਪੌਂਗ ਡੈਮ ਦਾ ਜਲ ਪੱਧਰ 1366 ਫੁੱਟ ਰਿਹਾ, ਜੋ ਪਿਛਲੇ ਸਾਲ ਨਾਲੋਂ 27.49 ਫੁੱਟ ਘੱਟ ਹੈ। ਪਾਣੀ ਦੀ ਆਮਦ 23,071 ਕਿਊਸਿਕ ਰਹੀ, ਜਦਕਿ ਪਿਛਲੇ ਸਾਲ 1,10,224 ਕਿਊਸਿਕ ਸੀ। ਇਸ ’ਚ ਕਰੀਬ 79 ਫ਼ੀਸਦੀ ਕਮੀ ਦਰਜ ਕੀਤੀ ਗਈ।

ਰਣਜੀਤ ਸਾਗਰ ਡੈਮ ਦਾ ਜਲ ਪੱਧਰ 514.57 ਮੀਟਰ ਰਿਹਾ, ਜੋ ਪਿਛਲੇ ਸਾਲ ਦੇ 525.65 ਮੀਟਰ ਨਾਲੋਂ 11.08 ਮੀਟਰ ਘੱਟ ਹੈ। ਇੱਥੇ ਪਾਣੀ ਦੀ ਆਮਦ ਸਿਰਫ਼ 9,119 ਕਿਊਸਿਕ ਰਹੀ, ਜਦਕਿ ਪਿਛਲੇ ਸਾਲ ਇਹ 81,962 ਕਿਊਸਿਕ ਸੀ। ਘੱਟ ਆਮਦ ਕਾਰਨ ਡੈਮਾਂ ਤੋਂ ਪਾਣੀ ਛੱਡਣ ਦੀ ਮਾਤਰਾ ਵੀ ਸੀਮਤ ਕੀਤੀ ਗਈ ਹੈ।

About Author

Posted By City Home News

Leave a Reply

Your email address will not be published. Required fields are marked *