ਨਵੀਂ ਦਿੱਲੀ : ਗਣੇਸ਼ ਚਤੁਰਥੀ ’ਤੇ ਬੱਪਾ ਨੂੰ ਖੁਸ਼ ਕਰਨ ਲਈ ਅਸੀਂ ਸਾਰੇ ਉਨ੍ਹਾਂ ਦੇ ਪਸੰਦੀਦਾ ਪਕਵਾਨ ਬਣਾਉਂਦੇ ਹਾਂ। ਦੱਸ ਦਈਏ ਕਿ ਮੋਦਕ ਤੋਂ ਇਲਾਵਾ ਭਗਵਾਨ ਗਣੇਸ਼ ਨੂੰ ਵੇਸਣ ਦੇ ਲੱਡੂ ਵੀ ਬੇਹੱਦ ਪਸੰਦ ਹਨ। ਬਾਜ਼ਾਰ ਦੀ ਮਿਲਾਵਟੀ ਮਿਠਾਈਆਂ ਨਾਲੋਂ ਬਿਹਤਰ ਹੈ ਕਿ ਇਸ ਵਾਰ ਤੁਸੀਂ ਘਰ ’ਚ ਹੀ ਆਪਣੇ ਹੱਥਾਂ ਨਾਲ ਸ਼ੁੱਧ ਤੇ ਸੁਆਦੀ ਵੇਸਣ ਦੇ ਲੱਡੂ ਬਣਾਓ। ਕਈ ਲੋਕਾਂ ਨੂੰ ਲੱਗਦਾ ਹੈ ਕਿ ਬਿਲਕੁਲ ਹਲਵਾਈ ਵਰਗੇ ਦਾਣੇਦਾਰ ਵੇਸਣ ਦੇ ਲੱਡੂ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ। ਹਾਲਾਂਕਿ, ਯਕੀਨ ਮੰਨੋ, ਜੇ ਤੁਸੀਂ ਸਹੀ ਤਰੀਕਾ ਅਪਣਾਓ ਤਾਂ ਇਹ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਸਭ ਤੋਂ ਸੌਖੀ ਰੈਸਿਪੀ, ਜਿਸ ਨਾਲ ਪਹਿਲੀ ਵਾਰ ’ਚ ਹੀ ਤੁਹਾਡੇ ਲੱਡੂ ਪਰਫੈਕਟ ਬਣਨਗੇ।
- 2 ਕੱਪ ਵੇਸਣ (ਥੋੜ੍ਹਾ ਮੋਟਾ ਵੇਸਣ ਹੋਵੇ ਤਾਂ ਲੱਡੂ ਦਾਣੇਦਾਰ ਬਣਨਗੇ)
- 1 ਕੱਪ ਚੀਨੀ ਦਾ ਬੂਰਾ ਜਾਂ ਪਿਸੀ ਹੋਈ ਚੀਨੀ
- 3/4 ਕੱਪ ਦੇਸੀ ਘਿਓ (ਜ਼ਰੂਰਤ ਅਨੁਸਾਰ ਥੋੜ੍ਹਾ ਘੱਟ ਜਾਂ ਵੱਧ)
- 1 ਚਮਚ ਇਲਾਇਚੀ ਪਾਊਡਰ
- ਬਾਰੀਕ ਕੱਟੇ ਹੋਏ ਸੁੱਕੇ ਮੇਵੇ (ਕਾਜੂ, ਬਦਾਮ, ਪਿਸਤਾ)
ਵੇਸਣ ਦੇ ਲੱਡੂ ਬਣਾਉਣ ਦੀ ਆਸਾਨ ਵਿਧੀ
- ਸਭ ਤੋਂ ਪਹਿਲਾਂ ਇੱਕ ਭਾਰੀ ਤਲੇ ਵਾਲੀ ਕੜਾਹੀ ਲਓ ਤੇ ਇਸ ’ਚ ਥੋੜ੍ਹਾ ਜਿਹਾ ਘਿਓ ਪਾ ਕੇ ਹਲਕਾ ਗਰਮ ਕਰੋ। ਹੁਣ ਇਸ ’ਚ ਵੇਸਣ ਪਾਓ ਤੇ ਹੌਲੀ ਅੱਗ ’ਤੇ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਸ਼ੁਰੂ ਕਰੋ। ਵੇਸਣ ਨੂੰ ਭੁੰਨਣ ’ਚ ਬਿਲਕੁਲ ਜਲਦਬਾਜ਼ੀ ਨਾ ਕਰੋ।
- ਇਸ ਨੂੰ ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਇਹ ਸੜੇ ਨਾ। ਜਦੋਂ ਵੇਸਣ ਦਾ ਰੰਗ ਸੁਨਹਿਰਾ ਭੂਰਾ ਹੋ ਜਾਵੇ ਤੇ ਪੂਰੇ ਘਰ ’ਚ ਸੌਂਧੀ-ਸੌਂਧੀ ਖੁਸ਼ਬੂ ਫੈਲਣ ਲੱਗੇ ਤਾਂ ਸਮਝ ਲਓ ਕਿ ਵੇਸਣ ਚੰਗੀ ਤਰ੍ਹਾਂ ਭੁੰਨ ਚੁੱਕਾ ਹੈ। ਜੇ ਇਸ ਦੌਰਾਨ ਮਿਸ਼ਰਣ ਜ਼ਿਆਦਾ ਸੁੱਕਾ ਲੱਗੇ ਤਾਂ ਬਚਿਆ ਹੋਇਆ ਘਿਓ ਵੀ ਮਿਲਾ ਦਿਓ।
- ਭੁੰਨੇ ਹੋਏ ਵੇਸਣ ਨੂੰ ਗੈਸ ਤੋਂ ਉਤਾਰ ਲਓ ਤੇ ਇੱਕ ਵੱਡੇ ਬਰਤਨ ’ਚ ਕੱਢ ਲਓ। ਇਸ ਨੂੰ ਕੁਝ ਦੇਰ ਠੰਢਾ ਹੋਣ ਦਿਓ। ਧਿਆਨ ਰੱਖੋ ਕਿ ਇਸ ਨੂੰ ਪੂਰੀ ਤਰ੍ਹਾਂ ਠੰਢਾ ਨਹੀਂ ਕਰਨਾ, ਸਿਰਫ਼ ਇੰਨਾ ਠੰਢਾ ਹੋਣ ਦਿਓ ਕਿ ਤੁਸੀਂ ਇਸ ਨੂੰ ਆਸਾਨੀ ਨਾਲ ਹੱਥ ਲਾ ਸਕੋ।
- ਜਦੋਂ ਵੇਸਣ ਹਲਕਾ ਗਰਮ ਰਹਿ ਜਾਵੇ ਤਾਂ ਇਸ ’ਚ ਚੀਨੀ ਦਾ ਬੂਰਾ, ਇਲਾਇਚੀ ਪਾਊਡਰ ਤੇ ਬਾਰੀਕ ਕੱਟੇ ਹੋਏ ਮੇਵੇ ਪਾ ਦਿਓ। ਹੁਣ ਆਪਣੇ ਹੱਥਾਂ ਦੀ ਮਦਦ ਨਾਲ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
- ਹੁਣ ਤਿਆਰ ਮਿਸ਼ਰਣ ਵਿੱਚੋਂ ਥੋੜ੍ਹਾ-ਥੋੜ੍ਹਾ ਹਿੱਸਾ ਆਪਣੇ ਹੱਥਾਂ ’ਚ ਲਓ ਤੇ ਦਬਾਉਂਦੇ ਹੋਏ ਗੋਲ-ਗੋਲ ਲੱਡੂ ਬਣਾ ਲਓ। ਤਿਆਰ ਲੱਡੂਆਂ ਨੂੰ ਪਿਸਤੇ ਜਾਂ ਬਦਾਮ ਨਾਲ ਸਜਾਓ।









