CITY HOME NEWS

HomeCrimeਚੋਰਾਂ ਨੇ ਪਿੱਛੋਂ ਡਿੱਗੀ ‘ਚੋਂ ਚੁੱਕਿਆ ਬੈਗ; ਪੁਲਿਸ ਦੀ ਵੱਡੀ ਕਾਰਵਾਈ

ਲੁਧਿਆਣਾ। ਕਾਰੋਬਾਰੀ ਦਾ ਧਿਆਨ ਵੰਡਿਆ ਦੇਖ ਸ਼ਾਤਰ ਮੁਲਜ਼ਮ ਉਸਦੀ ਕਾਰ ਦੀ ਡਿੱਕੀ ’ਚੋਂ ਬੈਗ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਕਾਰੋਬਾਰੀ ਕਾਰ ’ਚ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਗੱਡੀ ਦੇ ਇੰਜਨ ’ਚੋਂ ਧੂਆਂ ਨਿਕਲਣ ਲੱਗ ਪਿਆ। ਉਹ ਜਿਵੇਂ ਹੀ ਗੱਡੀ ਤੋਂ ਹੇਠਾਂ ਉਤਰਿਆ ਤਾਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸ਼ੇਰਪੁਰ ਚੌਂਕ ’ਚ ਵਾਪਰੀ ਵਾਰਦਾਦ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ।

ਕਾਰੋਬਾਰੀ ਦੇ ਮੁਤਾਬਕ ਬੈਗ ’ਚ ਲੈਪਟਾਪ, ਚਾਰਜਰ, ਆਧਾਰ ਕਾਰਡ ਸਮੇਤ ਹੋਰ ਸਾਮਾਨ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਵਾਰਦਾਤ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।ਗੁਰਦੇਵ ਨਗਰ ਵਾਸੀ ਅਭਿਸ਼ੇਕ ਅਰੋੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਫੈਕਟਰੀ ਜਾ ਰਿਹਾ ਸੀ। ਸ਼ੇਰਪੁਰ ਚੌਕ ਨੇੜੇ ਰਸਤੇ ’ਚ ਜਾਮ ਲੱਗਾ ਹੋਣ ਕਾਰਨ ਉਸ ਨੇ ਕਾਰ ਸੜਕ ਦੇ ਕਿਨਾਰੇ ਖੜ੍ਹੀ ਕੀਤੀ। ਇਸੇ ਦੌਰਾਨ ਕਾਰ ਦੇ ਇੰਜਣ ’ਚੋਂ ਧੂੰਆਂ ਨਿਕਲਣ ਲੱਗ ਪਿਆ। ਉਹ ਤੁਰੰਤ ਕਾਰ ਦਾ ਬੋਨਟ ਖੋਲ੍ਹ ਕੇ ਇੰਜਣ ਦੀ ਜਾਂਚ ਕਰਨ ਲੱਗਾ।

ਇਸ ਦੌਰਾਨ ਉਸ ਦਾ ਧਿਆਨ ਕਾਰ ਵੱਲ ਹੋਣ ਦਾ ਫਾਇਦਾ ਚੁੱਕਦਿਆਂ ਪੰਜ ਵਿਅਕਤੀਆਂ ਨੇ ਕਾਰ ਦੀ ਡਿੱਕੀ ਖੋਲ੍ਹ ਕੇ ਅੰਦਰ ਪਿਆ ਬੈਗ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ।

ਬੈਗ ’ਚ ਲੈਪਟਾਪ, ਸੋਨੀ ਵਾਈਓ, ਇੱਕ ਚਾਰਜਰ ਅਤੇ ਆਧਾਰ ਕਾਰਡ ਸਮੇਤ ਹੋਰ ਸਾਮਾਨ ਮੌਜੂਦ ਸੀ। ਕੁਝ ਸਮੇਂ ਬਾਅਦ ਬੈਗ ਨਾ ਮਿਲਣ ’ਤੇ ਕਾਰੋਬਾਰੀ ਨੂੰ ਚੋਰੀ ਦਾ ਪਤਾ ਲੱਗਾ।

ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਵਾਰਦਾਤ ’ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ। ਪੁਲਿਸ ਨੇ ਅਮਨ ਯਾਦਵ ਅਤੇ ਆਕਾਸ਼ ਗਾਇਕਵਾੜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਵਾਰਦਾਤ ’ਚ ਸ਼ਾਮਲ ਸੂਰਜ, ਚੰਦਰੇ ਅਤੇ ਭੋਲੇ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਚੋਰੀ ਦੇ ਸਾਮਾਨ ਦੀ ਬਰਾਮਦਗੀ ਅਤੇ ਬਾਕੀ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About Author

Posted By City Home News

Leave a Reply

Your email address will not be published. Required fields are marked *