CITY HOME NEWS

HomeNATIONALਕੱਲ੍ਹ ਤੋਂ ਸ਼ੁਰੂ ਹੋਵੇਗਾ ਕ੍ਰਿਕਟ ਦਾ ਰੋਮਾਂਚ, ਸ਼ੇਰ-ਏ-ਪੰਜਾਬ ਟੀ-20 ਲੀਗ ‘ਚ ਦਿਖਾਈ ਦੇਵੇਗਾ ਸਿਤਾਰਿਆਂ ਦਾ ਜਾਦੂ; ਹੋਣਗੇ 27 ਮੈਚ

ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਐਤਵਾਰ ਤੋਂ ਉਤਸ਼ਾਹ ਦਾ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਕ੍ਰਿਕਟ ਸੰਘ (ਪੀ.ਸੀ.ਏ.) ਦੀ ਸ਼ੇਰ-ਏ-ਪੰਜਾਬ ਟੀ-20 ਲੀਗ 30 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਛੇ ਟੀਮਾਂ ਵਿਚਾਲੇ ਹੋਣ ਵਾਲੀ ਇਸ ਲੀਗ ‘ਚ ਭਾਰਤੀ ਕ੍ਰਿਕਟ ਦੇ ਕਈ ਵੱਡੇ ਸਿਤਾਰੇ ਮੈਦਾਨ ‘ਤੇ ਨਜ਼ਰ ਆਉਣਗੇ। 13 ਸਤੰਬਰ ਤੱਕ ਲੀਗ ਵਿੱਚ ਕੁੱਲ 27 ਮੈਚ ਖੇਡੇ ਜਾਣਗੇ।ਪਹਿਲੀ ਵਾਰ ਫ੍ਰੈਂਚਾਇਜ਼ੀ ਦੇ ਆਧਾਰ ‘ਤੇ ਖਿਡਾਰੀਆਂ ਦੀ ਨਿਲਾਮੀ ਕਰਕੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਨਿਲਾਮੀ ਵਿੱਚ ਲਗਭਗ 450 ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਅਤੇ ਗੁਰਨੂਰ ਬਰਾੜ ਵਰਗੇ ਖਿਡਾਰੀਆਂ ਨੂੰ ਵੀ ਛੇ ਟੀਮਾਂ ਦਾ ਹਿੱਸਾ ਬਣਾਇਆ ਗਿਆ ਹੈ। ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਲਈ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੁਰਮਾਜ਼ ਲਈ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਲਈ, ਰਮਨਦੀਪ ਸਿੰਘ ਮੋਹਾਲੀ ਕਿੰਗਜ਼ ਲਈ ਅਤੇ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਲਈ ਖੇਡਣਗੇ।ਇਹ ਮੈਚ ਪੀਸੀਏ ਦੇ ਆਈਐਸ ਬਿੰਦਰਾ ਸਟੇਡੀਅਮ ਮੁਹਾਲੀ ਅਤੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਵਿੱਚ ਕਰਵਾਏ ਜਾਣਗੇ। ਰੋਜ਼ਾਨਾ ਦੋ ਮੈਚ ਹੋਣ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਦੁਪਹਿਰ ਤੋਂ ਸ਼ਾਮ ਤੱਕ ਟੀ-20 ਕ੍ਰਿਕਟ ਦਾ ਰੋਮਾਂਚ ਦੇਖਣ ਨੂੰ ਮਿਲੇਗਾ। ਇਹ ਲੀਗ ਜਿੱਥੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਲਈ ਇੱਕ ਵੱਡੇ ਪਲੇਟਫਾਰਮ ਵਜੋਂ ਉਭਰੇਗੀ, ਉੱਥੇ ਉਨ੍ਹਾਂ ਨੂੰ ਭਾਰਤੀ ਟੀਮ ਦੇ ਤਜ਼ਰਬੇਕਾਰ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਵੀ ਮਿਲੇਗਾ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਦਰਸ਼ਕਾਂ ਨੂੰ ਮੈਚ ਦੇਖਣ ਲਈ ਟਿਕਟ ਨਹੀਂ ਖਰੀਦਣੀ ਪਵੇਗੀ।

About Author

Posted By City Home News

Leave a Reply

Your email address will not be published. Required fields are marked *