CITY HOME NEWS

HomeLocal News 10 ਕਨਾਲ 18 ਮਰਲੇ ਦੇ ਸੌਦੇ ’ਚ ਧੋਖਾਧੜੀ ਦਾ ਕੇਸ ਦਰਜ

ਲੁਧਿਆਣਾ – ਜ਼ਮੀਨ ਦੇ ਕਰੋੜਾਂ ਰੁਪਏ ਦੇ ਸੌਦੇ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 10 ਕਨਾਲ 18 ਮਰਲੇ ਜ਼ਮੀਨ ਦਾ ਇਕਰਾਰਨਾਮਾ ਕਰਕੇ 3 ਕਰੋੜ 1 ਲੱਖ ਰੁਪਏ ਦੀ ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਮਾਮਲੇ ਦੀ ਪੁਲਿਸ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਵਿਖੇ ਮੁਲਜ਼ਮ ਖ਼ਿਲਾਫ਼ ਧਾਰਾ 318(4) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਅਗਰ ਨਗਰ ਦੇ ਵਾਸੀ ਕਾਰੋਬਾਰੀ ਵਿਨੋਦ ਕੁਮਾਰ ਗਰਗ ਨੇ ਦੱਸਿਆ ਕਿ ਢੰਡਾਰੀ ਕਲਾ ਦੇ ਵਾਸੀ ਰਣਜੀਤ ਸਿੰਘ ਨਾਲ ਪਿੰਡ ਨੰਦਪੁਰ ਦੀ 10 ਕਨਾਲ 18 ਮਰਲੇ ਜ਼ਮੀਨ ਦਾ ਸੌਦਾ ਤੈਅ ਹੋਇਆ ਸੀ। ਸ਼ਿਕਾਇਤ ਮੁਤਾਬਕ ਦੋਵਾਂ ਵਿਚਕਾਰ ਜ਼ਮੀਨ ਦਾ ਇਕਰਾਰਨਾਮਾ 3 ਕਰੋੜ 1 ਲੱਖ ਰੁਪਏ ਵਿੱਚ ਹੋਇਆ ਅਤੇ ਮੁਲਜ਼ਮ ਨੇ ਸੌਦੇ ਦੀ ਰਕਮ ਹਾਸਲ ਕਰ ਲਈ।

ਦੋਸ਼ ਹੈ ਕਿ ਰਕਮ ਲੈਣ ਤੋਂ ਬਾਅਦ ਮੁਲਜ਼ਮ ਵੱਲੋਂ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਗਈ। ਇਸ ਸਬੰਧੀ ਸ਼ਿਕਾਇਤਕਰਤਾ ਨੇ 8 ਜੂਨ 2026 ਨੂੰ ਰਾਹੀਂ ਪੁਲਿਸ ਕੋਲ ਦਰਖ਼ਾਸਤ ਦਿੱਤੀ ਸੀ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਰਣਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਥਾਣਾ ਸਾਹਨੇਵਾਲ ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਜ਼ਮੀਨ ਦੇ ਇਕਰਾਰਨਾਮੇ, ਰਕਮ ਦੇ ਲੈਣ-ਦੇਣ ਅਤੇ ਰਜਿਸਟਰੀ ਨਾ ਕਰਵਾਉਣ ਨਾਲ ਸਬੰਧਤ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

About Author

Posted By City Home News

Leave a Reply

Your email address will not be published. Required fields are marked *