CITY HOME NEWS

HomeBusinessਐਡਵੋਕੇਟ ਵਿਪਿਨ ਸੱਗੜ ਦਾ ਬਾਰ ’ਚ ਦਬਦਬਾ ਕਾਇਮ

ਲੁਧਿਆਣਾ: ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਲੁਧਿਆਣਾ ਦੀਆਂ ਸਾਲ 2026-27 ਦੀਆਂ ਸਾਲਾਨਾ ਚੋਣਾਂ ਲਈ ਅੱਜ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਵੋਟਿੰਗ ਹੋਈ।ਇਸ ਵਾਰ 3,250 ਵਕੀਲ ਵਿੱਚੋਂ 2940 ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 31 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ।ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ। ਇਸ ਸਾਲ ਵੋਟਰਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 229 ਵੱਧ ਹੈ। ਸਾਲ 2025 ਵਿੱਚ ਵੋਟਰ ਸੂਚੀ ਵਿੱਚ 3,021 ਵਕੀਲ ਸ਼ਾਮਲ ਸਨ।

ਐਡਵੋਕੇਟ ਵਿਪਿਨ ਸੱਗੜ ਨੇ ਲਗਾਤਾਰ ਦੂਜੀ ਵਾਰ ਪ੍ਰਧਾਨਗੀ ਹਾਸਲ ਕਰਕੇ ਬਾਰ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪ੍ਰਧਾਨ ਦੇ ਅਹੁਦੇ ਲਈ ਹੋਏ ਸਖ਼ਤ ਮੁਕਾਬਲੇ ਵਿੱਚ ਸੱਗੜ ਨੇ 2009 ਵੋਟਾਂ ਹਾਸਲ ਕਰਕੇ ਆਪਣੇ ਤਿੰਨੋਂ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ। ਉਨ੍ਹਾਂ ਦੇ ਸਭ ਤੋਂ ਨੇੜਲੇ ਵਿਰੋਧੀ ਜਸਵਿੰਦਰ ਸਿੰਘ ਸਿੱਬਲ ਨੂੰ 506 ਵੋਟਾਂ ਮਿਲੀਆਂ, ਜਦਕਿ ਵਿਕਾਸ ਗੁਪਤਾ 397 ਵੋਟਾਂ ਨਾਲ ਤੀਜੇ ਅਤੇ ਰਾਜੇਸ਼ ਖੰਨਾ ਸਿਰਫ਼ 16 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ। ਗਿਣਤੀ ਦੌਰਾਨ 12 ਵੋਟਾਂ ਰੱਦ ਹੋਈਆਂ।ਸੱਗੜ ਨੇ ਸਿੱਬਲ ਨੂੰ 1503 ਵੋਟਾਂ ਦੇ ਭਾਰੀ ਫਰਕ ਨਾਲ ਮਾਤ ਦਿੱਤੀ। ਚੋਣ ਨਤੀਜੇ ਨੇ ਸਪੱਸ਼ਟ ਕਰ ਦਿੱਤਾ ਕਿ ਸੱਗੜ ਦੀ ਨਿਮਰ ਤੇ ਵਿਵਾਦ ਰਹਿਤ ਛਵੀ, ਵਕੀਲਾਂ ਨਾਲ ਨਿੱਜੀ ਤਾਲਮੇਲ ਅਤੇ ਹਰ ਸਮੇਂ ਆਸਾਨੀ ਨਾਲ ਉਪਲਬਧ ਰਹਿਣ ਦੀ ਉਨ੍ਹਾਂ ਦੀ ਪ੍ਰਵਿਰਤੀ ਨੂੰ ਜਿੱਤ ਦਾ ਅਹਿਮ ਆਧਾਰ ਮੰਨਿਆ ਜਾ ਰਿਹਾ ਹੈ। ਬਾਰ ਨਾਲ ਜੁੜੇ ਸੂਤਰਾਂ ਅਨੁਸਾਰ ਚੋਣ ਵਿੱਚ ਕਰੀਬ 900 ਨੌਜਵਾਨ ਵਕੀਲਾਂ ਅਤੇ ਲਗਭਗ 600 ਮਹਿਲਾ ਵਕੀਲਾਂ ਦੇ ਵੋਟਿੰਗ ਰੁਝਾਨ ਨੇ ਸੱਗੜ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਬਾਰ ਦੇ ਸੀਨੀਅਰ ਮੈਂਬਰਾਂ ਦੇ ਸਮਰਥਨ ਨੇ ਵੀ ਉਨ੍ਹਾਂ ਦੀ ਸਥਿਤੀ ਮਜ਼ਬੂਤ ਕੀਤੀ।

ਉਪ ਪ੍ਰਧਾਨ ਦੇ ਅਹੁਦੇ ਲਈ ਹੋਏ ਮੁਕਾਬਲੇ ਵਿੱਚ ਅਨਿਲ ਸੱਗੜ ਨੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕੁੱਲ 1787 ਵੋਟਾਂ ਹਾਸਲ ਕਰਕੇ ਐਡਵੋਕੇਟ ਗੁਰਬਕਸ਼ ਸਿੰਘ ਨੂੰ 700 ਵੋਟਾਂ ਦੇ ਫਰਕ ਨਾਲ ਹਰਾਇਆ। ਐਡਵੋਕੇਟ ਗੁਰਬਕਸ਼ ਸਿੰਘ ਨੂੰ 1087 ਵੋਟਾਂ ਮਿਲੀਆਂ।

ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਮਨਿੰਦਰ ਹੀਰ ਨੂੰ 2333 ਤੇ ਐਡਵੋਕੇਟ ਜਗਜੀਤ ਸਿੰਘ ਨੂੰ 570 ਵੋਟਾਂ ਪਈਆਂ। ਐਡਵੋਕੇਟ ਹੀਰ 1763 ਵੋਟਾਂ ਨਾਲ ਜਿੱਤ ਕੇ ਸੈਕਟਰੀ ਬਣੇ। ਸੰਯੁਕਤ ਸਕੱਤਰ ਦੇ ਅਹੁਦੇ (ਮਹਿਲਾ ਵਕੀਲਾਂ ਲਈ ਰਾਖਵਾਂ) ਲਈ ਪੰਜ ਉਮੀਦਵਾਰ ਅਨੀਤਾ, ਚਰਨਜੀਤ ਕੌਰ ਸੇਖੋਂ , ਡੇਜ਼ੀ ਸਿੰਗਲਾ, ਮਨਪ੍ਰੀਤ ਕੌਰ ਅਤੇ ਸੁਸ਼ਮਿਤਾ ਚੋਣ ਮੈਦਾਨ ਵਿੱਚ ਹਨ। ਵਿੱਤ ਸਕੱਤਰ ਦੇ ਅਹੁਦੇ ਲਈ 4 ਉਮੀਦਵਾਰ ਦਿਨੇਸ਼ ਕੁਮਾਰ ਸ਼ਰਮਾ, ਹਿਮਾਕਰ, ਕੋਨਾਰਕ ਸ਼ਰਮਾ ਅਤੇ ਪਰਮਿੰਦਰ ਸਿੰਘ ਕੁੱਕੀ ਚੋਣ ਮੈਦਾਨ ਵਿੱਚ ਹਨ।

About Author

Posted By City Home News

Leave a Reply

Your email address will not be published. Required fields are marked *