CITY HOME NEWS

HomeCrimeਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ

Ludhiana : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਖੇਲੋ ਇੰਡੀਆ ਸੰਵਾਦ-ਖੇਡ ਕੀ ਬਾਤ ਪੀਐਮ ਕੇ ਸਾਥ ਦੇ ਪ੍ਰੇਰਣਾਦਾਇਕ ਵਿਸ਼ੇ ਤਹਿਤ ਮਾਈ ਭਾਰਤ ਰਾਸ਼ਟਰੀ ਖੇਡ ਦਿਵਸ 2026 ਦਾ ਪ੍ਰਬੰਧ ਕੀਤਾ। ਵਾਈਸ ਚਾਂਸਲਰ ਡਾ.ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੇਸ਼ ਵਿਆਪੀ ਰਾਸ਼ਟਰੀ ਖੇਡ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਮਾਈ ਭਾਰਤ ਵਲੰਟੀਅਰਾਂ’ ਅਤੇ ਹਰੀਸ਼ ਰੁਪਾਲ, ਜ਼ਿਲ੍ਹਾ ਯੁਵਾ ਅਧਿਕਾਰੀ ਦੁਆਰਾ ਮਾਈ ਭਾਰਤ ਪੋਰਟਲ ‘ਤੇ ਰਜਿਸਟ੍ਰੇਸ਼ਨ ਦੇ ਨਾਲ-ਨਾਲ ਵਿਕਸਤ ਭਾਰਤ ਯੰਗ ਲੀਡਰਜ਼ ਸੰਵਾਦ ਬਾਰੇ ਇੱਕ ਜਾਣ-ਪਛਾਣ ਨਾਲ ਹੋਈ। ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਰਚੁਅਲ ਮੌਜੂਦਗੀ ਸੀ। ਇਸ ਸੈਸ਼ਨ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਦਾ ਸਵਾਗਤ ਭਾਸ਼ਣ, ਰਾਸ਼ਟਰੀ ਖੇਡ ਦਿਵਸ ‘ਤੇ ਇੱਕ ਛੋਟੀ ਫਿਲਮ ਦੀ ਸਕ੍ਰੀਨਿੰਗ ਅਤੇ ਪ੍ਰਧਾਨ ਮੰਤਰੀ ਦਾ ਸੰਬੋਧਨ ਸੀ।

ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਕਰਨਵੀਰ ਸਿੰਘ, ਸਟੇਟ ਐਵਾਰਡੀ ਵਾਣੀ ਪੁਰੀ, ਵੇਟਲਿਫਟਿੰਗ ਵਿੱਚ ਸੀਨੀਅਰ ਰਾਸ਼ਟਰੀ ਤਮਗਾ ਜੇਤੂ, ਦੋ ਵਾਰ ਜੂਨੀਅਰ ਰਾਸ਼ਟਰੀ ਚੈਂਪੀਅਨ ਅਤੇ ਦੋ ਵਾਰ ਖੇਲੋ ਇੰਡੀਆ ਚੈਂਪੀਅਨ, ਅਰਮਾਨ ਸਿੰਘ, ਰਾਸ਼ਟਰੀ ਵਾਲੀਬਾਲ ਖਿਡਾਰੀ ਅਤੇ ਰਾਜਨਪ੍ਰੀਤ ਸਿੰਘ ਬੈਂਸ ਦਾ ਸਵਾਗਤ ਕੀਤਾ। ਇਨ੍ਹਾਂ ਸ਼ਖਸੀਅਤਾਂ ਦੀ ਮੌਜੂਦਗੀ ਨੇ ਵਿਦਿਆਰਥੀਆਂ ਲਈ ਇੱਕ ਪ੍ਰੇਰਨਾਦਾਇਕ ਮੰਚ ਪ੍ਰਦਾਨ ਕੀਤਾ। ਪ੍ਰੋਗਰਾਮ ਦਾ ਸਮਾਪਨ ਡਾ.ਨਿਧੀ ਸ਼ਰਮਾ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਦੁਆਰਾ ਸਮਾਪਤੀ ਟਿੱਪਣੀ ਨਾਲ ਹੋਇਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਇਸ ਸਮਾਗਮ ਰਾਹੀਂ ਵੈਟਰਨਰੀ ’ਵਰਸਿਟੀ ਨੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

About Author

Posted By City Home News

Leave a Reply

Your email address will not be published. Required fields are marked *