ਨਵੀਂ ਦਿੱਲੀ – 4 ਸਤੰਬਰ ਨੂੰ ਪੂਰੇ ਦੇਸ਼ ‘ਚ ਜਨਮ ਅਸ਼ਟਮੀ (Janmashtami Holiday) ਦਾ ਤਿਉਹਾਰ ਮਨਾਇਆ ਜਾਣ ਵਾਲਾ ਹੈ। ਦੇਸ਼ ਦੇ ਕੋਨੇ-ਕੋਨੇ ‘ਚ ਮਟਕੀ ਫੋੜਣ ਦੇ ਪ੍ਰੋਗਰਾਮ ਵੀ ਕਰਵਾਏ ਜਾਣਗੇ। ਅਜਿਹੇ ‘ਚ ਕਈ ਲੋਕਾਂ ਦੇ ਮਨ ‘ਚ ਇਹ ਸਵਾਲ ਹੈ ਕਿ ਕੀ ਇਸ ਦਿਨ ਬੈਂਕਾਂ ਦੀ ਛੁੱਟੀ (Bank Holiday) ਹੋਵੇਗੀ ਜਾਂ ਫਿਰ ਬੈਂਕਾਂ ‘ਚ ਆਮ ਦਿਨਾਂ ਵਾਂਗ ਕੰਮਕਾਜ ਜਾਰੀ ਰਹੇਗਾ।
ਦੱਸਿਆ ਜਾਂਦਾ ਹੈ ਕਿ ਰੱਖੜੀ ਦੇ ਦਿਨ ਵੀ ਦੇਸ਼ ਦੇ ਕੁਝ ਬੈਂਕਾਂ ‘ਚ ਛੁੱਟੀ ਸੀ, ਜਦਕਿ ਦਿੱਲੀ-ਮੁੰਬਈ ਵਰਗੇ ਸ਼ਹਿਰਾਂ ‘ਚ ਬੈਂਕ ਖੁੱਲ੍ਹੇ ਸਨ। ਅਜਿਹੇ ‘ਚ ਆਓ ਤੁਹਾਨੂੰ ਦੱਸਦੇ ਹਾਂ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਤੁਸੀਂ ਬੈਂਕ ਨਾਲ ਜੁੜਿਆ ਕੰਮ ਕਰ ਸਕੋਗੇ ਜਾਂ ਨਹੀਂ।
ਜਨਮ ਅਸ਼ਟਮੀ ਦੇ ਦਿਨ ਬੈਂਕਾਂ ਦੀ ਛੁੱਟੀ ਹੋਵੇਗੀ?
4 ਸਤੰਬਰ ਨੂੰ ਜਨਮ ਅਸ਼ਟਮੀ ਹੈ ਅਤੇ ਇਹ ਦਿਨ ਸ਼ੁੱਕਰਵਾਰ ਹੈ। ਇਸ ਦਿਨ ਕਈ ਸੂਬਿਆਂ ‘ਚ ਸਰਕਾਰੀ ਛੁੱਟੀ ਵੀ ਰੱਖੀ ਜਾਂਦੀ ਹੈ। ਅਜਿਹੇ ‘ਚ ਇਸ ਦਿਨ ਦੇਸ਼ ਦੇ ਕੁੱਲ 20 ਸੂਬਿਆਂ ਅਤੇ ਕੁਝ ਪ੍ਰਮੁੱਖ ਸ਼ਹਿਰਾਂ ‘ਚ ਬੈਂਕ ਬੰਦ ਰਹਿਣ ਵਾਲੇ ਹਨ। ਇਨ੍ਹਾਂ ‘ਚ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਸਿੱਕਿਮ ਸ਼ਾਮਲ ਹਨ।









